ਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨ

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲੇ (Health ministry) ਮੁਤਾਬਕ ਪਿਛਲੇ 24 ਘੰਟਿਆਂ ਵਿਚ ਭਾਰਤ (India) ਵਿਚ 53,256 ਨਵੇਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਸਾਹਮਣੇ…

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲੇ (Health ministry) ਮੁਤਾਬਕ ਪਿਛਲੇ 24 ਘੰਟਿਆਂ ਵਿਚ ਭਾਰਤ (India) ਵਿਚ 53,256 ਨਵੇਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ 1422 ਮੌਤਾਂ ਹੋਈਆਂ ਹਨ। ਦੱਸ ਦਈਏ ਕਿ ਯੋਗ ਦਿਵਸ (Yoga Day) ਦੇ ਨਾਲ ਹੀ ਅੱਜ ਤੋਂ ਵੈਕਸੀਨੇਸ਼ਨ (Vaccination) ਦੀ ਮਹਾਮੁਹਿੰਮ ਦੀ ਸ਼ੁਰੂਆਤ ਵੀ ਹੋ ਰਹੀ ਹੈ। ਹਰ ਉਮਰ ਦੇ ਲੋਕਾਂ ਨੂੰ ਮੁਫਤ (Free) ਵਿਚ ਵੈਕਸੀਨ (Vaccination) ਲਗਾਈ ਜਾਵੇਗੀ। ਕੋਵਿਨ ਪੋਰਟਲ (Covin Portal) ‘ਤੇ ਪਹਿਲਾਂ ਰਜਿਸਟ੍ਰੇਸ਼ਨ (Registration) ਵੀ ਲਾਜ਼ਮੀ (Compulsory) ਨਹੀਂ ਹੈ।

High-Level Meet On COVID-19 Today As 6 States Account For 86% New Cases

Read this-ਅੰਮ੍ਰਿਤਸਰ ‘ਚ ਲੱਗੇ ‘Kejriwal Go Back’ ਦੇ  ਪੋਸਟਰ, ਲਿਖਿਆ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵੱਲ ਆਓ’

ਹਾਲਾਂਕਿ ਪ੍ਰਾਈਵੇਟ ਹਸਪਤਾਲਾਂ (Private Hospital) ਵਿਚ ਪੈਸੇ ਦੇਣੇ ਹੋਣਗੇ। ਭਾਰਤ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 7,02,887 ਹੋ ਗਈ ਹੈ। ਉਥੇ ਹੀ ਇਕ ਦਿਨ ਵਿਚ 53,256 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 88 ਦਿਨਾਂ ਵਿਚ ਸਭ ਤੋਂ ਘੱਟ ਹਨ। ਹੁਣ ਤੱਕ ਕੁਲ 2,88,44,199 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਉਥੇ ਹੀ ਪਿਛਲੇ 24 ਘੰਟਿਆਂ 78,190 ਮਰੀਜ਼ ਇਸ ਵਾਇਰਸ ਨੂੰ ਹਰਾ ਚੁੱਕੇ ਹਨ ਅਤੇ ਸਿਹਤਯਾਬ ਹੋ ਚੁੱਕੇ ਹਨ।

India Coronavirus Live Updates: India Reports 84,332 New Cases, 4,002 Deaths

Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result

ਦੇਸ਼ ਵਿਚ ਲਗਾਤਾਰ 39ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਿਕਵਰੀ ਹੋਈ ਹੈ, 20 ਜੂਨ ਤੱਕ ਪੂਰੇ ਦੇਸ਼ ਵਿਚ 28 ਕਰੋੜ ਕੋਰੋਨਾ ਵੈਕਸੀਨ ਦੀਆਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਬੀਤੇ ਦਿਨ 30 ਲੱਕ 39 ਹਜ਼ਾਰ ਟੀਕੇ ਲਗਾਏ ਗਏ। ਉਥੇ ਹੀ ਹੁਣ ਤੱਕ 39 ਕਰੋੜ 24 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 14 ਲੱਖ ਕੋਰੋਨਾ ਸੈਂਪਲ ਲਏ ਗਏ, ਜਿਸ ਦੀ ਪਾਜ਼ੇਟੀਵਿਟੀ ਰੇਟ 3 ਫੀਸਦੀ ਤੋਂ ਜ਼ਿਆਦਾ ਹੈ। ਭਾਰਤ ਵਿਚ ਹੁਣ ਤੱਕ ਕੁੱਲ 2 ਕਰੋੜ 99 ਲੱਖ 35 ਹਜ਼ਾਰ 221 ਮਾਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 2 ਕਰੋੜ 88 ਲੱਖ 44 ਹਜ਼ਾਰ 199 ਠੀਕ ਹੋ ਚੁੱਕੇ ਹਨ, ਜਦੋਂ ਕਿ 7 ਲੱਖ 2 ਹਜ਼ਾਰ 887 ਮਰੀਜ਼ਾਂ ਦਾ ਇਲਾਜ ਅਜੇ ਚੱਲ ਰਿਹਾ ਹੈ। ਇਸ ਵਾਇਰਸ ਕਾਰਣ ਹੁਣ ਤੱਕ 3 ਲੱਖ 88 ਹਜ਼ਾਰ 135 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਦੇਸ਼ ਵਿਚ ਕੋਰੋਨਾ ਕਾਰਣ ਮੌਤ ਦਰ 1.29 ਫੀਸਦੀ ਹੈ ਜਦੋਂ ਕਿ ਰਿਕਵਰੀ ਰੇਟ ਤਕਰੀਬਨ 96 ਫੀਸਦੀ ਹੈ। ਐਕਟਿਵ ਕੇਸ ਘੱਟ ਕੇ 3 ਫੀਸਦੀ ਤੋਂ ਘੱਟ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲਿਆਂ ਵਿਚ ਦੁਨੀਆ ਵਿਚ ਭਾਰਤ ਦਾ ਤੀਜਾ ਨੰਬਰ ਹੈ। ਕੁੱਲ ਇਨਫੈਕਟਿਡਾਂ ਦੀ ਗਿਣਤੀ ਦੇ ਮਾਮਲੇ ਵਿਚ ਵੀ ਭਾਰਤ ਦਾ ਦੂਜਾ ਨੰਬਰ ਹੈ। ਜਦੋਂ ਕਿ ਦੁਨੀਆ ਵਿਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ ਵਿਚ ਹੋਈਆਂ ਹਨ। 

Leave a Reply

Your email address will not be published. Required fields are marked *