ਲੇਹ ‘ਚ ਗਰਜੇ ਪੀਐਮ ਮੋਦੀ, ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਹੀਆਂ ਇਹ ਵੱਡੀਆਂ ਗੱਲਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਲੇਹ ਦੌਰੇ ਉੱਤੇ ਹਨ। ਅਚਾਨਕ ਲੇਹ ਪਹੁੰਚ ਕੇ ਪੀਐਮ ਮੋਦੀ ਨੇ ਸੱਭ ਨੂੰ ਹੈਰਾਨ ਕਰ ਦਿੱਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਲੇਹ ਦੌਰੇ ਉੱਤੇ ਹਨ। ਅਚਾਨਕ ਲੇਹ ਪਹੁੰਚ ਕੇ ਪੀਐਮ ਮੋਦੀ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਫੌਜੀ ਅਧਿਕਾਰੀਆਂ ਨਾਲ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ। ਨਾਲ ਹੀ ਲੇਹ ਦੇ ਵਾਰ ਮੈਮੋਰਿਅਲ ਹਾਲ ਆਫ ਫੇਮ ਪਹੁੰਚ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦ ਦੀ ਰੱਖਿਆ ਲਈ ਐਲਏਸੀ ਉੱਤੇ ਤਾਇਨਾਤ ਜਵਾਨਾਂ ਨੂੰ ਸੰਬੋਧਿਤ ਵੀ ਕੀਤਾ ਹੈ।

ਸੈਨਾ ਦੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਜਦੋਂ ਦੇਸ਼ ਦੇ ਰੱਖਿਆ ਤੁਹਾਡੇ ਹੱਥਾਂ ਵਿਚ ਹੈ ਤਾਂ ਕੇਵਲ ਮੈਨੂੰ ਹੀ ਨਹੀਂ ਦੇਸ਼ ਨੂੰ ਅਟੁੱਟ ਵਿਸ਼ਵਾਸ਼ ਹੈ ਅਤੇ ਦੇਸ਼ ਨਿਸ਼ਚਿਤ ਵੀ ਹੈ। ਤੁਹਾਡਾ ਇਹ ਹੌਸਲਾ,ਬਹਾਦਰੀ ਅਤੇ ਮਾਂ ਭਾਰਤੀ ਦੇ ਮਾਣ-ਸਨਮਾਨ ਦੀ ਰੱਖਿਆ ਲਈ ਬੇਮਿਸਾਲ ਹੈ, ਜਿਨ੍ਹਾ ਮੁਸ਼ਕਿਲ ਪਰਸਥਿਤੀਆਂ ਵਿਚ ਜਿਸ ਉੱਚਾਈ ਉੱਤੇ ਤੁਸੀ ਮਾਂ ਭਾਰਤੀ ਦੀ ਢਾਲ ਬਣ ਕੇ ਉਸ ਦੀ ਰੱਖਿਆ ਅਤੇ ਸੇਵਾ ਕਰਦੇ ਹਨ, ਉਸ ਦਾ ਮੁਕਾਬਲਾ ਪੂਰੇ ਵਿਸ਼ਵ ਵਿਚ ਕੋਈ ਨਹੀਂ ਕਰ ਸਕਦਾ ਹੈ”। ਪੀਐਮ ਮੋਦੀ ਨੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੰਦਿਆ ਕਿਹਾ ਕਿ ਤੁਹਾਡੇ ਸਾਥੀਆਂ ਨੇ ਜਿਹੜੀ ਵੀਰਤਾ ਵਿਖਾਈ ਹੈ ਉਸ ਨੇ ਪੂਰੀ ਦੁਨੀਆ ਵਿਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ। ਪੀਐਮ ਮੋਦੀ ਨੇ ਕਿਹਾ ਕਿ ”14 ਕੋਰ ਦੀ ਬਹਾਦਰੀ ਦੇ ਕਿੱਸੇ ਹਰ ਪਾਸੇ ਹਨ। ਘਰ-ਘਰ ਵਿਚ ਤੁਹਾਡੀ ਬਹਾਦਰੀ ਦੇ ਚਰਚੇ ਹਨ”। ਪੀਐਮ ਮੋਦੀ ਨੇ ਅੱਗੇ ਚੀਨ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ”ਵਿਸਥਾਰਵਾਦ ਦਾ ਯੁੱਗ ਖਤਮ ਹੋ ਚੁੱਕਿਆ ਹੈ। ਹੁਣ ਵਿਕਾਸਵਾਦ ਦਾ ਸਮਾਂ ਆ ਗਿਆ ਹੈ। ਤੇਜ਼ੀ ਨਾਲ ਬਦਲਦੇ ਸਮੇਂ ਵਿਚ ਵਿਕਾਸਵਾਦ ਹੀ ਪ੍ਰਾਸੰਗਿਕ ਹੈ। ਵਿਕਾਸਵਾਦ ਲਈ ਅਵਸਰ ਹੈ ਅਤੇ ਇਹੀ ਭਵਿੱਖ ਦਾ ਆਧਾਰ ਹੈ”। ਦੱਸ ਦਈਏ ਕਿ ਇਸ ਮੌਕੇ ਫੌਜੀ ਮੁੱਖੀ ਐਮਐਮ ਨਰਵਣੇ ਅਤੇ ਸੀਡੀਐਸ ਚੀਫ ਬਿਪਿਨ ਰਾਵਤ ਵੀ ਪੀਐਮ ਮੋਦੀ ਨਾਲ ਮੌਜੂਦ ਸਨ।

Leave a Reply

Your email address will not be published. Required fields are marked *