ਜੰਮੂ ਕਸ਼ਮੀਰ- ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ ਤੇ ਉਨ੍ਹਾਂ ਦਾ ਇਕ ਮਦਦਗਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਰਅਸਲ ਅੱਜ ਸ਼ਨਿਵਾਰ ਨੂੰ ਪੁਲਵਾਮਾ ਜਿਲ੍ਹੇ ਵਿਚ ਅੱਤਵਾਦੀਆਂ ਅਤੇ ਸੁਰੱਖਿਆਂ ਬਲਾਂ ਵਿਚਾਲੇ ਚੱਲੀ ਮੁੱਠਭੇੜ ਦੌਰਾਨ ਦੋ ਅੱਤਵਾਦੀ ਅਤੇ ਉਨ੍ਹਾਂ ਦਾ ਇਕ ਮਦਦਗਾਰ ਮਾਰਿਆ ਗਿਆ ਹੈ।

Jammu and Kashmir: Pakistani Army says two of its soldiers killed ...
File Photo

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਵਿਚ ਅਵੰਤੀਪੁਰ ਦੇ ਗੋਰੀਪੁਰਾ ਇਲਾਕੇ ਵਿਚ ਅੱਤਵਾਦੀਆਂ ਦੇ ਹੋਣ ਦੀ ਸਟੀਕ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਅੱਜ ਤੜਕ ਸਵੇਰ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਚਾਰੇ ਪਾਸਿਓ ਘਿਰੇ ਅੱਤਵਾਦੀਆਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਮੋਰਚਾ ਸੰਭਾਲ ਲਿਆ ਅਤੇ ਕਈਂ ਘੰਟੇ ਚੱਲੀ ਮੁੱਠਭੇੜ ਵਿਚ ਦੋ ਅੱਤਵਾਦੀ ਅਤੇ ਉਨ੍ਹਾਂ ਦਾ ਇਕ ਮਦਦਗਾਰ ਮਾਰ ਗਿਰਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੁਠਭੇੜ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਅਜੇ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਪਹਿਲਾਂ ਵੀ ਬੀਤੇ ਦਿਨ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਵਿਚ ਦੋ ਅੱਤਵਾਦੀਆਂ ਨੇ ਕੁਲਗਾਮ ਜਿਲ੍ਹੇ ਦੇ ਯਾਰੀਪੋਰ ਤੋਂ ਇਕ ਪੁਲਿਸਕਰਮੀ ਨੂੰ ਅਗਵਾ ਕਰ ਲਿਆ ਸੀ ਪਰ ਜੋ ਉਹ ਉਸਨੂੰ ਲੈ ਕੇ ਜਾ ਰਹੇ ਸਨ ਉਦੋਂ ਹੀ ਸੁਰੱਖਿਆ ਬਲਾ ਦੀ ਨਾਕਾ ਪਾਰਟੀ ਉੱਤੇ ਉਨ੍ਹਾਂ ਨੂੰ ਰੋਕ ਲਿਆ ਗਿਆ ਇਸ ਤੋਂ ਬਾਅਦ ਉੱਥੇ ਮੁਠਭੇੜ ਸ਼ੁਰੂ ਹੋ ਗਈ ਅਤੇ ਦੋਵਾਂ ਅੱਤਵਾਦੀਆਂ ਨੂੰ ਮਾਰ ਕੇ ਅਗਵਾ ਕੀਤੇ ਪੁਲਿਸਕਰਮੀ ਨੂੰ ਛੁਡਾ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਵਿਚ ਤੇਜੀ ਵੇਖੀ ਗਈ ਹੈ।

Leave a Reply

Your email address will not be published. Required fields are marked *