ਗੁਰਦਾਸਪੁਰ ‘ਚ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ 5 ਨਵੀਆਂ ਗਾਰੰਟੀਆਂ 

ਗੁਰਦਾਸਪੁਰ : ਪੰਜਾਬ (Punjab) ਪਹੁੰਚੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ…

ਗੁਰਦਾਸਪੁਰ : ਪੰਜਾਬ (Punjab) ਪਹੁੰਚੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ ਪੰਜਾਬ ਸਰਕਾਰ (Government of Punjab) ‘ਤੇ ਨਿਸ਼ਾਨੇ ਸਾਧੇ। ਗੁਰਦਾਸਪੁਰ (Gurdaspur) ਦੇ ਹਨੂੰਮਾਨ ਚੌਕ (Hanuman Chowk) ‘ਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੁਧਿਆਣਾ (Ludhiana) ਵਿਚ ਜੋ ਬੰਬ ਧਮਾਕਾ (The bomb exploded) ਹੋਇਆ ਹੈ ਉਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਲੋਕਾਂ ਵਿਚ ਦਹਿਸ਼ਤ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਤਾਂ ਅਜਿਹਾ ਹੈ ਜੋ ਪੰਜਾਬ ਦਾ ਮਾਹੌਲ (Climate of Punjab) ਖਰਾਬ ਕਰਨਾ ਚਾਹੁੰਦਾ ਹੈ। 

ਰੈਲੀ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ 5 ਗਾਰੰਟੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੇਜਰੀਵਾਲ ਦੀਆਂ ਨਵੀਆਂ ਗਾਰੰਟੀਆਂ
ਪੰਜਾਬ ‘ਚ ਸੁਰੱਖਿਆ ਵਿਵਸਥਾ ਕਾਇਮ ਕਰਾਂਗੇ
ਪੁਲਿਸ ਵਾਲਿਆਂ ਦੀ ਨਿਰਪੱਖ ਭਰਤੀ ਕਰਾਂਗੇ
ਬਾਰਡਰ ਸੀਲ ਕਰਾਂਗੇ, ਨਸ਼ਾ ਨਹੀਂ ਆਉਣ ਦਿਆਂਗੇ
ਸੂਬੇ ਦੀ ਭਾਈਚਾਰਕ ਸਾਂਝ ਕਾਇਮ ਰੱਖਾਂਗੇ।
ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣ ਦਿਆਂਗੇ।

Leave a Reply

Your email address will not be published. Required fields are marked *