ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਿਹਾ ਹੈ।ਦਿੱਲੀ ਵਿਚ ਕੋਰੋਨਾ ਦੇ ਮਾਮਲੇ 17 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 400 ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 7800 ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਉੱਤੇ ਘਬਰਾਉਣ ਦੀ ਲੋੜ ਨਹੀਂ ਹੈ।
Total #COVID19 positive cases in Delhi stands at 17386 including 1106 cases that were reported yesterday. 7846 people have recovered so far. Till now, the death toll is 398: Satyendar Jain, Delhi Health Minister pic.twitter.com/5siPuQJmiw
— ANI (@ANI) May 29, 2020
ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1106 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 13 ਮੌਤਾਂ ਹੋਈਆਂ ਹਨ। ਹਾਲਾਂਕਿ ਅੱਜ ਦੇ ਮੈਡੀਕਲ ਬੁਲੇਟਿਨ ਵਿਚ 69 ਮੌਤਾਂ ਵੱਧ ਦੱਸੀਆਂ ਗਈਆਂ ਹਨ ਅਤੇ ਕਿਹਾ ਗਿਆ ਹੈ ਕਿ ਇਹ ਅੰਕੜਾ ਪੁਰਾਣਾ ਹੈ ਜਿਹੜੀ ਕਿ ਪਿਛਲੇ 34 ਦਿਨਾਂ ਵਿਚ ਹੋਈਆਂ ਹਨ ਜਿਸ ਕਰਕੇ (69+13) 82 ਮੌਤਾਂ ਨੂੰ ਮਿਲਾ ਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 398 ਹੋ ਗਈ ਹੈ ਅਤੇ ਕੋਰੋਨਾ ਕੇਸਾਂ ਦੀ ਸੰਖਿਆ 17,386 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 7846 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਰਾਜਧਾਨੀ ਵਿਚ ਵੱਧ ਰਹੇ ਕੋਰੋਨਾ ਦੇ ਕੇਸਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਚੰਗੀ ਗੱਲ ਇਹ ਹੈ ਕਿ ਮਰੀਜ਼ ਵੱਧ ਰਹੇ ਹਨ ਪਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਸਿਸੋਦੀਆ ਅਨੁਸਾਰ ”ਲੋਕ ਕਿਸੇ ਨੂੰ ਕੋਰੋਨਾ ਹੋਣ ਤੋਂ ਡਰਨ ਨਾ। ਜੇਕਰ ਕਿਸੇ ਨੂੰ ਆਂਢ-ਗੁਆਂਢ ਵਿਚ ਕੋਰੋਨਾ ਹੋ ਜਾਂਦਾ ਹੈ ਤਾਂ ਲੋਕ ਫੋਨ ਕਰਕੇ ਕਹਿੰਦੇ ਹਨ ਕਿ ਗੁਆਂਢ ਵਿਚ ਕੋਰੋਨਾ ਦਾ ਮਰੀਜ਼ ਮਿਲਿਆ ਹੈ। ਇਸ ਨੂੰ ਇੱਥੋਂ ਲੈ ਜਾਓ”। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਿਸੇ ਨੂੰ ਛੂੰਹਣ ਨਾਲ ਨਹੀਂ ਫੈਲਦਾ ਹੈ।
