ਆਖਿਰਕਾਰ ਕਸ਼ਮੀਰ ਦੇ ਮਸਲੇ ਤੇ ਪਾਕਿਸਤਾਨ PM ਇਮਰਾਨ ਖਾਨ ਨੇ ਮੰਨੀ ਹਾਰ, ਕਿਹਾ- ਨਹੀਂ ਹੋ ਸਕਦਾ ਕੁਝ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਮਾਮਲੇ ਤੇ ਬੌਖਲਾਏ ਪਾਕਿਸਤਾਨ ਨੇ ਆਖਿਰਕਾਰ ਆਪਣੀ ਹਾਰ ਮੰਨ ਲਈ ਹੈ। ਜੀ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਨਾ ਖਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਮਾਮਲੇ ਤੇ ਬੌਖਲਾਏ ਪਾਕਿਸਤਾਨ ਨੇ ਆਖਿਰਕਾਰ ਆਪਣੀ ਹਾਰ ਮੰਨ ਲਈ ਹੈ। ਜੀ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਨਾ ਖਾਨ ਨੇ ਸੰਯੁਕਤ ਰਾਸ਼ਟਰ ਚ ਸੰਬੋਧਨ ਤੋਂ ਪਹਿਲਾਂ ਹੀ ਆਪਣੇ ਹਥਿਆਰ ਰੱਖ ਦਿੱਤੇ ਹਨ। ਦਸ ਦਈਏ ਕਿ ਇਮਰਾਨ ਖਾਨ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਚ ਸੰਬੋਧਨ ਦੇਣ ਤੋਂ ਪਹਿਲਾਂ ਉਹਨਾਂ ਨੇ ਇਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦਾ ਮੁੱਦਾ ਉਠਾਇਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਇਸ ਮਸਲੇ ਲਈ ਹੀ ਇੱਥੇ ਆਏ ਹਨ ਪਰ ਉਹਨਾਂ ਨੂੰ ਇਹ ਵੀ ਪਤਾ ਚਲ ਗਿਆ ਹੈ ਕਿ ਇਸਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ।

Imran Khan
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਜੰਮੂ ਕਸ਼ਮੀਰ ਦੇ ਭਾਸ਼ਣ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਅਸਰ ਨਹੀਂ ਹੋਵੇਗਾ। ਖਾਸਤੌਰ ਤੇ ਆਉਣ ਵਾਲੇ ਦਿਨਾਂ ਚ ਤਾਂ ਬਿਲਕੱਲ ਵੀ ਨਹੀਂ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਜੰਮੂ ਕਸ਼ਮੀਰ ਦਾ ਮੁੱਦਾ ਪੂਰਾ ਦੁਨਿਆ ਸੁਣੇ ।

Imran Khan
ਕਾਬਿਲੇਗੌਰ ਹੈ ਕਿ ਇਮਰਾਨ ਖਾਨ ਦੇ ਇਸ ਬਿਆਨ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਉਹ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਦੇ ਮੰਚ ਚ ਚੁੱਕਣਗੇ ਜਰੂਰ ਪਰ ਉਹਨਾਂ ਨੂੰ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ। ਜਿਕਰ-ਏ-ਖਾਸ ਹੈ ਕਿ ਇਸ ਤੋਂ ਪਹਿਲਾ ਵੀ ਇਮਰਾਨ ਖਾਨ ਜਿੱਥੇ ਵੀ ਇਸ ਮਸਲੇ ਨੂੰ ਚੁੱਕਿਆ ਹੈ ਉਹਨਾਂ ਨੂੰ ਹਰ ਥਾਂ ਤੋਂ ਮਾਤ ਮਿਲੀ ਹੈ। ਜਿਸ ਕਾਰਨ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।

Leave a Reply

Your email address will not be published. Required fields are marked *