ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਸ ਨੀਂਹ ਪੱਥਰ ਤੋਂ ਬਾਅਦ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੋੜ ਪਈ ਹੈ। ਕਿਉਕਿ ਇਸ ਨੀਂਹ ਪੱਥਰ ਤੋਂ ਬਾਅਦ ਸਿੱਖ ਸੰਗਤ ਬੀਨਾਂ ਵੀਜੇ ਤੋਂ ਬਾਬਾ ਨਾਨਕ ਦੇ ਜਨਮ ਅਸਥਾਨ ਦੇ ਦਰਸ਼ਨ ਕਰ ਪਾਉਣਗੇ। ਦੱਸ ਦਈਏ ਕਿ ਪਾਕਿਸਤਾਨ ਦੇ ਪੀਐਮ ਨੇ ਇਸ ਦੌਰਾਨ ਕਿਹਾ ਕਿ ਇਸ ਸਮਾਗਮ ਤੇ ਮੁਸਲਮਾਨ ਭਾਈਚਾਰੇ ਵਿੱਚ ਵੀ ਖੁਸ਼ੀ ਦੀ ਲਹਿਰ ਵੇਖੀ ਗਈ ਹੈ। ਪਾਕਿਸਤਾਨ ਆਉਣ ਵਾਲੇ ਸਿੱਖ ਸੰਗਤਾਂ ਨੂੰ ਹਰ ਇਕ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਦਿਨ ਲੋਕਾਂ ਦੇ ਲਈ ਬਹੁਤ ਹੀ ਇਤਿਹਾਸਿਕ ਦਿਨ ਹੈ। ਭਾਰਤ ਦੇ ਨਾਲ ਰਿਸ਼ਤੇ ਤੇ ਇਮਰਾਨ ਖਾਨ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੀਆਂ ਨੂੰ ਠੀਕ ਕਰਨਾ ਚਾਹੁੰਦੇ ਹਨ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਮੂੰ ਕਸ਼ਮੀਰ ਦਾ ਮਸਲਾ ਹੈ। ਅਜਿਹਾ ਕੋਈ ਵੀ ਮਸਲਾ ਨਹੀਂ ਹੈ ਜਿਸਨੂੰ ਸੁਲਝਾਇਆ ਨਹੀਂ ਜਾ ਸਕਦਾ ਹੈ। ਇਹ ਵੀ ਮਸਲਾ ਸੁਲਝ ਸਕਦਾ ਹੈ। ਇਹਨੂੰ ਸੁਲਝਾਉਣ ਦੇ ਲਈ ਦੋਹਾਂ ਦੇਸ਼ਾਂ ਨੂੰ ਇਰਾਦੇ ਅਤੇ ਵੱਡੇ ਸੁਪਨੇ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਪਾਕਿਸਤਾਨ ਅਤੇ ਹਿੰਦੂਸਤਾਨ ਦੇ ਰਿਸ਼ਤੇ ਸੁਧਰਣ ਤੋਂ ਬਾਅਦ ਦੋਹਾਂ ਦੇਸ਼ਾਂ ਨੂੰ ਇਸਦਾ ਫਾਇਦਾ ਹੋ ਸਕਦਾ ਹੈ।
ਰਿਸ਼ਤੀਆਂ ਨੂੰ ਠੀਕ ਕਰਨ ਦੀ ਗੱਲ ਤੇ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਇਕ ਕਦਮ ਅੱਗੇ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧਾਏਗਾ। ਜੋ ਦੋਹਾਂ ਦੇਸ਼ਾ ਲਈ ਵਧੀਆ ਹੋਵੇਗਾ। ਦੋਹਾਂ ਦੇਸ਼ਾ ਦੀ ਦੋਸਤੀ ਤੋਂ ਬਾਅਦ ਦੋਹਾਂ ਦੇਸ਼ਾ ਨੂੰ ਇਸ ਦੋਸਤੀ ਦਾ ਬਹੁਤ ਹੀ ਫਾਇਦਾ ਹੋਵੇਗਾ। ਨਾਲ ਹੀ ਉਹਨਾਂ ਨੇ ਕਿਹਾ ਲਾਂਘਾ ਖੁਲਣ ਤੋਂ ਬਾਅਦ ਜੋ ਵੀ, ਸੰਗਤ ਦੁਰਬੀਨ ਨਾਲ ਮੱਥਾ ਟੇਕਦੇ ਸੀ ਉਹ ਹੁਣ ਲਾਂਘਾ ਬਣਨ ਤੋਂ ਬਾਅਦ ਇੱਥੇ ਆ ਕੇ ਮੱਥਾ ਟੇਕ ਸਕਣਗੇ। ਜਿਹਨਾਂ ਨੂੰ ਹਰ ਇਕ ਸੁਵਿਧਾ ਜਿੱਤੀ ਜਾਵੇਗੀ।
ਪੀਐਮ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਪਿਛਲੀ ਵਾਰ ਜਦੋ ਨਵਜੋਤ ਸਿੰਘ ਸਿੱਧੂ ਇਥੇ ਆਏ ਸੀ ਤਾਂ ਉਹਨਾਂ ਨੇ ਦੋਸਤੀ ਦਾ ਹੱਥ ਵਧਾਇਆ ਸੀ। ਪਰ ਵਾਪਸ ਜਾਕੇ ਇਸਦੀ ਨਿੰਦਾ ਕਿਉਂ ਹੋਈ ਇਹ ਉਹਨਾਂ ਦੀ ਸਮਝ ਤੋਂ ਬਾਹਰ ਹੈ। ਨਾਲ ਹੀ ਉਹਨਾਂ ਨੇ ਸਿੱਧੂ ਲਈ ਇਹ ਵੀ ਕਿਹਾ ਕਿ ਜੇਕਰ ਸਿੱਧੂ ਪਾਕਿਸਤਾਨ ਵਿੱਚ ਚੋਣਾਂ ਲੜਣ ਤਾਂ ਪੱਕਾ ਹੀ ਉਹ ਇੱਥੇ ਜਿੱਤ ਜਾਣਗੇ। ਨਵਜੋਤ ਸਿੰਘ ਸਿੱਧੂ ਪਿਆਰ ਦਾ ਪੈਗਾਮ ਲੈਕੇ ਪਾਕਿਸਤਾਨ ਆਏ ਸੀ। ਕਿਉਂਕਿ ਪਾਕਿਸਤਾਨ ਵਿੱਚ ਸਿੱਧੂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਲੜਾਈ ਤੇ ਕਿਹਾ ਕਿ ਦੋਹਾਂ ਮੁਲਕਾਂ ਦੇ ਕੋਲ ਹਥਿਆਰ ਹਨ ਜੰਗ ਦਾ ਤਾਂ ਕੋਈ ਸਵਾਲ ਹੀ ਨਹੀਂ ਬਣਦਾ। ਇਮਰਾਨ ਖਾਨ ਨੇ ਇਹ ਵੀ ਕਿਹਾ ਜਦੋ ਉਹ ਭਾਰਤ ਗਏ ਸੀ ਤਾਂ ਉਹਨਾਂ ਨੇ ਦੋਹਾਂ ਦੇਸ਼ਾਂ ਦੀ ਦੋਸਤੀ ਦੇ ਬਾਰੇ ਸੋਚਿਆ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵੀ ਦੋਸਤੀ ਚਾਹੁੰਦਾ ਹੈ।



