ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਖਤਮ, ਭਲਕੇ ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਪੰਜਾਬ CM ਨਾਲ ਚਰਚਾ

ਚੰਡੀਗੜ੍ਹ- ਕਿਸਾਨ ਜਥੇਬੰਦੀਆਂ (Farmers Organizations) ਦੀ ਅੱਜ ਦੀ ਅਹਿਮ ਮੀਟਿੰਗ (Important Meeting) ਖਤਮ ਹੋ ਗਈ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਵਿਚਾਰ ਚਰਚਾ ਕੀਤੀ ਗਈ…

ਚੰਡੀਗੜ੍ਹ- ਕਿਸਾਨ ਜਥੇਬੰਦੀਆਂ (Farmers Organizations) ਦੀ ਅੱਜ ਦੀ ਅਹਿਮ ਮੀਟਿੰਗ (Important Meeting) ਖਤਮ ਹੋ ਗਈ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਵਿਚਾਰ ਚਰਚਾ ਕੀਤੀ ਗਈ ਕਿ ਭਲਕੇ ਦੀ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੀਟਿੰਗ ਕਿਹੜੇ ਮੁੱਦਿਆਂ ਉੱਤੇ ਰਹੇਗੀ।

Also Read: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬ CM ਨਾਲ ਕੀਤੀ ਮੁਲਾਕਾਤ, ਚੰਨੀ ਨੇ ਲਿਆ ਆਸ਼ਿਰਵਾਦ

ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਇਹ ਆਮ ਰਾਏ ਬਣੀ ਹੈ ਕਿ ਭਲਕੇ ਦੀ ਮੀਟਿੰਗ ਦੌਰਾਨ ਕਰਜ਼ ਮੁਆਫੀ ਸਮੇਤ ਕੇਸ ਰੱਦ ,ਮੁਆਵਜ਼ਾ, ਮ੍ਰਿਤਕਾ ਨੂੰ ਨੌਕਰੀਆਂ ਆਦਿ ਮੁੱਦੇ ਵਿਚਾਰੇ ਜਾਣਗੇ। ਇਸ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਫੈਸਲਾ ਲਿਆ ਜਾਵੇਗਾ। 

Also Read: ਇਤਿਹਾਸ ਸਿਰਜ ਜਿਊਂਦੀ ਜਾਗਦੀ ਮਿਸਾਲ ਬਣੇ ਜੌੜੇ ਭਰਾ, ਸੋਹਣਾ ਨੂੰ PSPCL ‘ਚ ਮਿਲੀ ਨੌਕਰੀ

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ 23 ਦਸੰਬਰ ਨੂੰ ਸਵੇਰੇ 9:30 ਵਜੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਿਖੇ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ 32 ਕਿਸਾਨ ਜੱਥੇਬੰਦੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ। 

Leave a Reply

Your email address will not be published. Required fields are marked *