ਨਵੀਂ ਦਿੱਲੀ : ਸਾਬਕਾ ਫੌਜੀਆਂ ਨੇ ਇਥੇ ਇੰਡੀਆ ਗੇਟ (India Gate) ‘ਤੇ ਅਮਰ ਜਵਾਨ ਜਿਓਤੀ ਦਾ ਰਾਸ਼ਟਰੀ ਸਮਰ ਸਮਾਰਕ ‘ਤੇ ਜਲ ਰਹੀ ਲੌ ਦਾ ਹੁਣ ਨੈਸ਼ਨਲ ਵਾਰ ਮੈਮੋਰੀਅਲ ਵਿਚ ਮਿਲਾ ਲਿਆ ਗਿਆ ਹੈ। ਹੁਣ ਤੋਂ ਕੁਝ ਦੇਰ ਬਾਅਦ ਰਾਜਧਾਨੀ ਦੇ ਇੰਡੀਆ ਗੇਟ ‘ਤੇ ਅਨੰਤ (24 ਘੰਟੇ) ਜਲਣ ਵਾਲੀ ਅਮਰ ਜਵਾਨ ਜਿਓਤੀ ਦੀ ਲੌ ਰਾਸ਼ਟਰੀ ਜੰਗੀ ਸਮਾਰਕ ਦੀ ਮਸ਼ਾਲ ਦੇ ਨਾਲ ਵਿਲੀਨ ਹੋ ਗਈ। ਇਸ ਨੂੰ ਲੈ ਕੇ ਫੌਜ ਦੇ ਜਵਾਨ ਇੰਡੀਆ ਗੇਟ ਤੋਂ ਇਕ ਸਮਾਰੋਹ ਦੌਰਾਨ ਲੈ ਕੇ ਰਵਾਨਾ ਹੋਏ। ਅਮਰ ਜਵਾਨ ਜਿਓਤੀ ਦੇ ਰੂਪ ਵਿਚ ਜਾਣੀ ਜਾਣ ਵਾਲੀ ਸ਼ਾਸ਼ਵਤ ਜਵਾਲਾ 1972 ਵਿਚ ਇੰਡੀਆ ਗੇਟ ਆਰਚ ਦੇ ਹੇਠਾਂ 1971 ਦੇ ਭਾਰਤ-ਪਾਕਿ ਜੰਗ ਵਿਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿਚ ਬਣਾਈ ਗਈ ਸੀ।
#WATCH | Delhi: Amar Jawan Jyoti flame at India Gate merged with the flame at the National War Memorial. pic.twitter.com/Nd1dnfvWYW
— ANI (@ANI) January 21, 2022
ਰਾਸ਼ਟਰੀ ਜੰਗੀ ਸਮਾਰਗ ਦੇ ਅਸਤਿਤਵ ਵਿਚ ਆਉਣ ਤੋਂ ਬਾਅਦ ਦੋ ਸਾਲ ਪਹਿਲਾਂ ਅਮਰ ਜਵਾਨ ਜਿਓਤੀ ਦੇ ਅਸਤਿਤਵ ‘ਤੇ ਸਵਾਲ ਚੁੱਕਿਆ ਗਿਆ ਸੀ। ਇਹ ਇਸ ਲਈ ਕਿਉਂਕਿ ਸਵਾਲ ਚੁੱਕੇ ਜਾ ਰਹੇ ਸਨ ਕਿ ਹੁਣ ਜਦੋਂ ਦੇਸ਼ ਦੇ ਸ਼ਹੀਦਾਂ ਲਈ ਨੈਸ਼ਨਲ ਵਾਰ ਮੈਮੋਰੀਅਲ ਬਣ ਗਿਆ ਹੈ, ਤਾਂ ਫਿਰ ਅਮਰ ਜਵਾਨ ਜਿਓਤੀ ‘ਤੇ ਕਿਉਂ ਵੱਖਰੇ ਤੌਰ ‘ਤੇ ਜਿਓਤ ਜਗਾਈ ਜਾਂਦੀ ਰਹੇ। ਇਸ ਨੂੰ ਲੈ ਕੇ ਰਾਜਨੀਤੀ ਵੀ ਤੇਜ਼ ਹੋ ਗਈ ਹੈ ਅਤੇ ਕਾਂਗਰਸ ਤੇ ਕਈ ਵਿਰੋਧੀ ਨੇਤਾਵਾਂ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਹਨ ਅਤੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਥੇ ਹੀ ਸਰਕਾਰ ਨੇ ਵੀ ਸਫਾਈ ਦਿੱਤੀ ਹੈ।
