ਪਾਣੀ ਦੀ ਟੈਂਕੀ ‘ਚੋਂ ਨਿਕਲੀ ਨਾਜਾਇਜ਼ ਸ਼ਰਾਬ, ਘਰ ਦੀਆਂ ਟੂਟੀਆਂ ‘ਚੋਂ ਵਗਿਆ ਲਾਹਣ

ਜਲਾਲਾਬਾਦ: ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ…

ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।

ਜਲਾਲਾਬਾਦ: ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮਹਾਲਮ ਵਿਖੇ ਇੱਕ ਘਰ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਨ੍ਹਾਂ ਨੇ ਦੇਖਿਆ ਕਿ ਘਰ ਦੀ 1000 ਲੀਟਰ ਦੀ ਪਾਣੀ ਵਾਲੀ ਟੈਂਕੀ ਵਿੱਚ ਪਾਣੀ ਦੀ ਬਜਾਏ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਲਾਹਣ ਭਰਿਆ ਹੋਇਆ ਸੀ।

ਟੂਟੀਆਂ ‘ਚੋਂ ਪਾਣੀ ਦੀ ਥਾਂ ਨਿਕਲਿਆ ਲਾਹਣ

ਸੂਤਰਾਂ ਅਨੁਸਾਰ, ਤਸਕਰਾਂ ਨੇ ਇੰਨਾ ਅਡਵਾਂਸ ਤਰੀਕਾ ਅਪਣਾਇਆ ਸੀ ਕਿ ਘਰ ਦੀ ਹਰ ਟੂਟੀ ਵਿੱਚੋਂ ਪਾਣੀ ਦੀ ਜਗ੍ਹਾ ਲਾਹਣ ਨਿਕਲ ਰਿਹਾ ਸੀ, ਜਿਸ ਨੂੰ ਵੇਖ ਕੇ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਦੰਗ ਰਹਿ ਗਏ। ਇਹ ਨਾਜਾਇਜ਼ ਸ਼ਰਾਬ ਬਣਾਉਣ ਦਾ ਇੱਕ ਨਿਵੇਕਲਾ ਅਤੇ ਹੈਰਾਨੀਜਨਕ ਤਰੀਕਾ ਸੀ। ਮੌਕੇ ‘ਤੇ ਪਹੁੰਚੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਲਾਹਣ ਨੂੰ ਨਸ਼ਟ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਹਿਰ ਵਿੱਚ ਵੀ ਵੱਡੀ ਬਰਾਮਦਗੀ

ਇਸ ਤੋਂ ਇਲਾਵਾ, ਜਲਾਲਾਬਾਦ ਦੇ ਡੀ.ਏ.ਵੀ. ਕਾਲਜ ਦੇ ਨਜ਼ਦੀਕ ਇੱਕ ਖਾਲੀ ਪਏ ਪਲਾਟ ਵਿੱਚੋਂ ਵੀ ਪੁਲਿਸ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਮਿਲੀ ਹੈ। ਪੁਲਿਸ ਨੇ ਇੱਥੋਂ 20 ਬੋਤਲਾਂ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਤਸਕਰਾਂ ਦੀ ਭਾਲ ਜਾਰੀ

ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਸ਼ਰਾਬ ਅਤੇ ਲਾਹਣ ਤਾਂ ਬਰਾਮਦ ਕਰ ਲਿਆ ਹੈ, ਪਰ ਸ਼ਰਾਬ ਤਸਕਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਸਕਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਇਲਾਕੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਵਡਾਲਾ ਭਿੱਟੇਵਡ ਬਿਜਲੀ ਘਰ ‘ਤੇ ਹਮਲਾ, ਗੇਟ ਤੋੜ ਕੇ ਜ਼ਬਰਦਸਤੀ ਸਪਲਾਈ ਕੀਤੀ ਚਾਲੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *