ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇਨ੍ਹਾਂ ਦਿਨੀ ਨਸ਼ੇ ਅਤੇ ਮੋਬਾਈਲ ਬਰਾਮਦਗੀ ਦਾ ਸਿਲਸਿਲਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਪੁਲਿਸ ਪ੍ਰਸ਼ਾਸਨ ਨੇ ਰਾਤ ਦੇ ਸਮੇਂ ਡਿਉਟੀ ‘ਤੇ ਤੈਨਾਤ ਪੈਸਕੋ ਕਰਮਚਾਰੀ ਨੂੰ ਰੰਗੇ ਹੱਥ ਫੜਿਆ ਹੈ। ਦੱਸ ਦਈ ਇਹ ਕਰਚਾਰੀ ਜੇਲ੍ਹ ਵਿੱਚ ਬੰਦ ਕੈਦੀ ਨੂੰ ਮੋਬਾਈਲ ਦੇਣ ਦੀ ਕੋਸ਼ਿਸ ‘ਚ ਸੀ ਪਰ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਉਹ ਅਜਿਹਾ ਕਰਨ ਵਿੱਚ ਸਫ਼ਲ ਨਾ ਹੋ ਸਕਿਆ।
ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਪੈਸਕੋ ਕਰਮਚਾਰੀ ਨੂੰ ਕੈਦੀ ਤੋਂ ਮੁਲਾਕਾਤ ਦੇ ਬਹਾਨੇ ਗੈਰ-ਕਨੂੰਨੀ ਢੰਗ ਨਾਲ ਮੋਬਾਈਲ ਦੇਣ ਦੀ ਕੋਸ਼ਿਸ਼ ਕਰਨ ‘ਤੇ ਉਸ ਖਿਲਾਫ਼ ਮਾਮਲਾ ਦਰਜ ਕਰ, ਹਿਰਾਸਤ ਵਿੱਚ ਲੈ ਲਿਆ ਹੈ। ਨਾਲ ਹੀ ਪੈਸਕੋ ਕਰਮਚਾਰੀ ਨੂੰ ਅਜਿਹਾ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਦੋਸ਼ ਕੀਤਾ ਕਬੂਲ
ਜੇਲ੍ਹ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ, ਇਸ ਦਾ ਖੁਲਾਸਾ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਇਹ ਵੇਖਿਆ ਗਿਆ ਕਿ, ਕਰਮਚਾਰੀ ਜੇਲ੍ਹ ਦੇ ਇੱਕ ਕੋਨੇ ਵਿੱਚ ਕੁਝ ਚੀਜ਼ਾਂ ਲੁਕਾ ਰਿਹਾ ਸੀ ਅਤੇ ਇਸ ਉੱਤੇ ਇੱਕ ਇੱਟ ਰੱਖ ਰਿਹਾ ਸੀ। ਜੇਲ੍ਹ ਅਧਿਕਾਰੀਆਂ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਕਚੋਡਾ ਕੰਪਨੀ ਦਾ ਮੋਬਾਈਲ ਬਿਨਾਂ ਸਿਮ ਕਾਰਡ ਤੋਂ ਉਨ੍ਹਾਂ ਨੇ ਬਰਾਮਦ ਕੀਤਾ। ਫੁਟੇਜ ਦੇ ਅਧਾਰ ‘ਤੇ ਦੋਸ਼ੀ ਕਰਮਚਾਰੀ ਨੇ ਮੰਨਿਆ ਕਿ, ਉਸਨੇ ਹੀ ਮੋਬਾਈਲ ਲੁਕਾਇਆ ਸੀ ਅਤੇ ਉਸਨੇ ਕੈਦੀ ਪ੍ਰਦੀਪ ਸਿੰਘ ਨੂੰ ਇਹ ਮੋਬਾਇਲ ਪਹੁੰਚਾਉਣਾ ਸੀ।

