IIIT Delhi Placement: ਇਕ ਵਿਦਿਆਰਥੀ ਨੇ 1.45 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਕੀਤਾ ਪ੍ਰਾਪਤ, ਸੰਸਥਾ ਦਾ ਦਾਅਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇੰਦਰਪ੍ਰਸਥ ਇੰਸਟੀਚਿਉਟ ਆਫ਼ ਇਨਫਰਮੇਸ਼ਨ ਟੈਕਨੋਲੋਜੀ (IIIT) ਵਿਖੇ ਪਲੇਸਮੈਂਟ ਸੀਜ਼ਨ ਹਾਲ ਹੀ ਵਿੱਚ ਸਮਾਪਤ ਹੋਇਆ ਹੈ। ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇੰਦਰਪ੍ਰਸਥ ਇੰਸਟੀਚਿਉਟ ਆਫ਼ ਇਨਫਰਮੇਸ਼ਨ ਟੈਕਨੋਲੋਜੀ (IIIT) ਵਿਖੇ ਪਲੇਸਮੈਂਟ ਸੀਜ਼ਨ ਹਾਲ ਹੀ ਵਿੱਚ ਸਮਾਪਤ ਹੋਇਆ ਹੈ। ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਆਈਆਈਆਈਟੀ ਦਿੱਲੀ ਨੇ ਦਾਅਵਾ ਕੀਤਾ ਕਿ ਇਸ ਸੀਜ਼ਨ ਵਿੱਚ ਪਲੇਸਮੈਂਟ ਰਿਕਾਰਡ ਪ੍ਰਭਾਵਸ਼ਾਲੀ ਸੀ।

ਰੀਲੀਜ਼ ਵਿਚ ਕਿਹਾ ਗਿਆ ਹੈ ਕਿ, 2020 ਵਿੱਚ ਗ੍ਰੈਜੂਏਟ ਬੈਚ ਦੇ 562ਵਿਦਿਆਰਥੀਆਂ ਨੂੰ ਹੁਣ ਤੱਕ ਮੌਕੇ ਪ੍ਰਾਪਤ ਹੋਏ ਹਨ, 310 ਵਿਦਿਆਰਥੀ ਦੀਆਂ ਨੌਕਰੀ ਅਤੇ 252 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦਾ ਮੌਕਾ ਪ੍ਰਾਪਤ ਹੋਇਆ ਹੈ।ਸੰਸਥਾ ਨੇ ਅੱਗੇ ਦਾਅਵਾ ਕੀਤਾ ਕਿ, ਇਕ ਅੰਤਰਰਾਸ਼ਟਰੀ ਪੇਸ਼ਕਸ਼, ਜੋ ਫੇਸਬੁੱਕ ਦੁਆਰਾ ਕੀਤੀ ਗਈ ਸੀ, ਉਸ ਵਿੱਚ ਸਾਡੇ ਕਈ ਵਿਦਿਆਰਥੀਆਂ ਨੂੰ ਚੰਗੇ ਮੌਕੇ ਪ੍ਰਾਪਤ ਹੋਏ ਹਨ।

ਸੰਸਥਾ ਨੇ ਕਿਹਾ ਕਿ ਕੰਪਿਉਟਰ ਸਾਇੰਸ ਇੰਜੀਨੀਅਰ ਨੇ 1.45 ਕਰੋੜ ਰੁਪਏ ਤੋਂ ਵੱਧ ਦਾ ਤਨਖਾਹ ਪੈਕੇਜ ਪ੍ਰਾਪਤ ਕੀਤਾ ਹੈ, ਜਦਕਿ ਕੁਝ ਹੋਰ ਵਿਦਿਆਰਥੀਆਂ ਨੇ ਸਲਾਨਾ ਤਨਖਾਹ 43 ਲੱਖ ਰੁਪਏ ਅਤੇ 33 ਲੱਖ ਰੁਪਏ ਦੇ ਨੇੜੇ ਪ੍ਰਾਪਤ ਕੀਤੀ ਹੈ। ਰੀਲੀਜ਼ ਦੇ ਅਨੁਸਾਰ, ਆਈਆਈਆਈਟੀ ਦਿੱਲੀ ਵਿਖੇ ਮੌਜੂਦਾ ਔਸਤਨ ਮੁਆਵਜ਼ਾ 16.33 ਲੱਖ ਰੁਪਏ ਸੀ ਅਤੇ ਮੌਜੂਦਾ ਮਾਧਾ ਮੁਆਵਜ਼ਾ 14.85 ਲੱਖ ਰੁਪਏ ਸੀ।

ਰੀਲੀਜ਼ ਦੇ ਅਨੁਸਾਰ, ਭਾਰਤ ਦੀਆਂ ਕੁਝ ਹੋਰ ਵਧੀਆ ਕੰਪਨੀਆਂ ਜਿਹਨਾਂ ‘ਚ ਕੈਂਪਸ ਵਿਚੋਂ ਵਿਦਿਆਰਥੀ ਭਰਤੀ  ਕੀਤੇ ਗਏ ਸਨ:  ਗੂਗਲ, ਮਾਈਕ੍ਰੋਸਾੱਫਟ, ਐਮਾਜ਼ਾਨ, Goldman Sachs, ਅਡੋਬ, ਕੁਆਲਕਾਮ, ਐਨਵੀਡੀਆ, ਵਧਵਾਨੀ ਏਆਈ, ਡਬਲਯੂਡੀਸੀ, ਟਾਵਰ ਰਿਸਰਚ, ਐਚਐਸਬੀਸੀ ਮੈਥਵਰਕ, ਹਰਮਨ ਕਾਰਡਨ, ਰਿਲਾਇੰਸ ਅਤੇ ਸੈਮਸੰਗ ਆਦਿ।

Leave a Reply

Your email address will not be published. Required fields are marked *