ICMR ਦੀ ਰਿਪੋਰਟ ‘ਚ ਖੁਲਾਸਾ, 64 ਲੱਖ ਲੋਕ ਮਈ ਦੀ ਸ਼ੁਰੂਆਤ ਵਿਚ ਹੀ ਹੋ ਚੁੱਕੇ ਸਨ ਕੋਰੋਨਾ ਦਾ ਸ਼ਿਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਜਾਰੀ ਕੋਰੋਨਾ ਦੇ ਕਹਿਰ ਵਿਚਾਲੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੁਆਰਾ ਕਰਵਾਏ ਗਏ ਪਹਿਲੇ ਰਾਸ਼ਟਰੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਜਾਰੀ ਕੋਰੋਨਾ ਦੇ ਕਹਿਰ ਵਿਚਾਲੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੁਆਰਾ ਕਰਵਾਏ ਗਏ ਪਹਿਲੇ ਰਾਸ਼ਟਰੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ ਜਿਸ ਵਿਚ ਪਤਾ ਲੱਗਿਆ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਵਿਚ ਹੀ ਦੇਸ਼ ਵਿਚ 64 ਲੱਖ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਸਨ। ਇਹ ਸਰਵੇਖਣ ਉਸ ਸਮੇਂ ਦੇ ਸੰਕਰਮਨ ਦੀ ਸਥਿਤੀ ਦਰਸਾਉਂਦਾ ਹੈ ਜਦੋਂ ਦੇਸ਼ ਵਿਚ ਲਾਕਡਾਊਨ ਸੀ।

ਆਈਸੀਐਮਆਰ ਦੇ ਇਸ ਸੀਰੋ ਸਰਵੇਖਣ ਦੀ ਸੈਂਪਲਿੰਗ ਰੈਂਡਮ ਤਰੀਕੇ ਨਾਲ ਕੀਤੀ ਗਈ ਹੈ ਜਿਸ ਲਈ 21 ਸੂਬਿਆਂ ਦੇ 70 ਜ਼ਿਲ੍ਹਿਆਂ ਤੋਂ 700 ਪਿੰਡਾਂ ਵਿਚ ਸਮੁਦਾਇਕ ਸਰਵੇਖਣ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿਚ ਜੀਰੋ ਕੇਸ ਵਾਲੇ 15 ਜ਼ਿਲ੍ਹੇ, ਘੱਟ ਕੇਸ ਵਾਲੇ 22 ਜ਼ਿਲ੍ਹੇ, ਮੱਧਮ ਸੰਖਿਆਂ ਵਿਚ ਕੇਸ ਵਿਚ 16 ਜ਼ਿਲ੍ਹੇ ਅਤੇ ਜ਼ਿਆਦਾ ਸੰਖਿਆਂ ਵਿਚ ਕੇਸ ਵਾਲੇ 17 ਜ਼ਿਲ੍ਹੇ ਸ਼ਾਮਲ ਕੀਤੇ ਗਏ ਸਨ। ਸਰਵੇਖਣ ਲਈ ਕੁੱਲ 30,283 ਪਰਿਵਾਰਾਂ ਤੱਕ ਪਹੁੰਚ ਕੀਤੀ ਗਈ ਅਤੇ ਕੁੱਲ 28 ਹਜ਼ਾਰ ਲੋਕਾਂ ਨੇ ਇਸ ਵਿਚ ਹਿੱਸਾ ਲੈਣ ਦੇ ਲਈ ਸਹਿਮਤੀ ਜ਼ਾਹਰ ਕੀਤੀ ਜਿਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੋਵਿਡ ਕਵਚ ਏਲਿਸ ਕਿੱਟ ਨਾਲ ਕੀਤੀ ਗਈ।

ਸਰਵੇਖਣ ਵਿਚ ਹਿੱਸਾ ਲੈਣ ਵਾਲੇ 48.5 ਫੀਸਦੀ 18 ਤੋਂ 45 ਸਾਲ ਵਿਚਾਲੇ ਸਨ, ਜਦਕਿ 51.5 ਫੀਸਦੀ ਮਹਿਲਾਵਾਂ ਸਨ। ਸਰਵੇਖਣ ਦੇ ਨਤੀਜਿਆਂ ਵਿਚ 43.3 ਫੀਸਦੀ 18 ਤੋਂ 45 ਉੱਮਰ ਦੇ ਲੋਕਾਂ ਵਿਚ ਐਂਟੀਬਾਡੀ ਪਾਇਆ ਗਿਆ। ਇਸ ਤੋਂ ਬਾਅਦ 46 ਤੋਂ 60 ਸਾਲ ਦੇ 39.5 ਫੀਸਦੀ ਲੋਕਾਂ ਅਤੇ 60 ਤੋਂ ਵੱਧ ਉੱਮਰ ਵਾਲੇ 17.2 ਫੀਸਦੀ ਲੋਕਾਂ ਵਿਚ ਐਂਟੀਬਾਡੀ ਬਣਿਆ।

ਸਰਵੇਖਣ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਨਤੀਜੇ ਵਜੋਂ ਭਾਰਤ ਵਿਚ 64,68,388 ਲੋਕ ਮਈ 2020 ਦੇ ਸ਼ੁਰੂ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਣ ਦੇ ਸੰਕੇਤ ਮਿਲੇ ਹਨ।

Leave a Reply

Your email address will not be published. Required fields are marked *