ICC ODI Rankings: ਲਾਰਡਜ਼ ‘ਚ ਤੂਫ਼ਾਨੀ ਸੈਂਕੜਾ ਲਗਾਉਣ ਦਾ ਰੋਹਿਤ ਸ਼ਰਮਾ ਨੂੰ ਮਿਲਿਆ ਇਨਾਮ , ਰੈਂਕਿੰਗ ‘ਚ ਛਾਲ ਮਾਰ ਕੇ ਪਹੁੰਚੇ ਚੌਥੇ ਨੰਬਰ ‘ਤੇ

ਇੰਗਲੈਂਡ : ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਈ.ਸੀ.ਸੀ. (ICC) ਦੀ…

ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਦੇ ਇਤਿਹਾਸਕ ਮੈਦਾਨ 'ਤੇ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਈ.ਸੀ.ਸੀ. (ICC)

ਇੰਗਲੈਂਡ : ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਈ.ਸੀ.ਸੀ. (ICC) ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਵੱਡਾ ਫਾਇਦਾ ਹੋਇਆ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਕੀਤੀ ਗਈ ਹਫ਼ਤਾਵਾਰੀ ਰੈਂਕਿੰਗ ‘ਚ ਰੋਹਿਤ 14 ਰੇਟਿੰਗ ਅੰਕਾਂ ਦੇ ਸੁਧਾਰ ਨਾਲ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਹ ਹੁਣ ਵਨਡੇ ਦੇ ਨੰਬਰ-1 ਬੱਲੇਬਾਜ਼ ਬਣਨ ਦੀ ਰੇਸ ਵਿੱਚ ਮਜ਼ਬੂਤੀ ਨਾਲ ਸ਼ਾਮਲ ਹੋ ਗਏ ਹਨ।

ਟਾਪ-4 ‘ਚ 3 ਭਾਰਤੀ ਸ਼ਾਮਲ

ਤਾਜ਼ਾ ਰੈਂਕਿੰਗ ਅਨੁਸਾਰ, ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 802 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਰਕਰਾਰ ਹਨ। ਭਾਰਤ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ 801 ਅੰਕਾਂ ਨਾਲ ਉਨ੍ਹਾਂ ਤੋਂ ਮਹਿਜ਼ 1 ਅੰਕ ਪਿੱਛੇ ਦੂਜੇ ਨੰਬਰ ‘ਤੇ ਹਨ। ਵਿਰਾਟ ਕੋਹਲੀ 767 ਅੰਕਾਂ ਨਾਲ ਤੀਜੇ ਸਥਾਨ ‘ਤੇ ਕਾਇਮ ਹਨ, ਜਦੋਂ ਕਿ ਰੋਹਿਤ ਸ਼ਰਮਾ 758 ਅੰਕਾਂ ਨਾਲ ਚੌਥੇ ਸਥਾਨ ‘ਤੇ ਆ ਗਏ ਹਨ। ਵਿਸ਼ਵ ਕ੍ਰਿਕਟ ਦੇ ਟਾਪ-4 ਬੱਲੇਬਾਜ਼ਾਂ ਵਿੱਚ 3 ਭਾਰਤੀਆਂ ਦਾ ਹੋਣਾ ਭਾਰਤੀ ਬੱਲੇਬਾਜ਼ੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਲਾਰਡਜ਼ ‘ਚ ਰਚਿਆ ਸੀ ਇਤਿਹਾਸ

ਇੰਗਲੈਂਡ ਖਿਲਾਫ ਤੀਜੇ ਅਤੇ ਫੈਸਲਾਕੁੰਨ ਵਨਡੇ ਮੈਚ ਵਿੱਚ 388 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ ਨੇ 110 ਗੇਂਦਾਂ ਵਿੱਚ 17 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 138 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਉਹ ਲਾਰਡਜ਼ ਦੇ ਮੈਦਾਨ ‘ਤੇ ਵਨਡੇ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਵੀ ਬਣੇ। ਹਾਲਾਂਕਿ ਭਾਰਤ ਇਹ ਮੈਚ 27 ਦੌੜਾਂ ਨਾਲ ਹਾਰ ਗਿਆ ਅਤੇ ਸੀਰੀਜ਼ 1-2 ਨਾਲ ਗੁਆ ਬੈਠਾ। ਆਪਣੇ ਵਨਡੇ ਭਵਿੱਖ ‘ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਰੋਹਿਤ ਨੇ ਕਿਹਾ, “ਮੈਦਾਨ ‘ਤੇ ਪ੍ਰਦਰਸ਼ਨ ਕਰਨਾ ਅਤੇ ਟੀਮ ਲਈ ਯੋਗਦਾਨ ਪਾਉਣਾ ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ। ਜੇਕਰ ਬਾਹਰ ਰੌਲਾ-ਰੱਪਾ ਨਹੀਂ ਹੋਵੇਗਾ ਤਾਂ ਖੇਡਣ ਦਾ ਮਜ਼ਾ ਵੀ ਨਹੀਂ ਆਵੇਗਾ।”

ਇੰਗਲੈਂਡ ਦੇ ਖਿਡਾਰੀਆਂ ਦੀ ਰੈਂਕਿੰਗ ‘ਚ ਵੀ ਉਛਾਲ

ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਨੂੰ ਵੀ ਰੈਂਕਿੰਗ ‘ਚ ਫਾਇਦਾ ਹੋਇਆ ਹੈ। ਜੋ ਰੂਟ 4 ਸਥਾਨਾਂ ਦੀ ਛਾਲ ਮਾਰ ਕੇ 8ਵੇਂ ਨੰਬਰ ‘ਤੇ ਪਹੁੰਚ ਗਏ ਹਨ। ਬੈਨ ਡਕੇਟ 11 ਸਥਾਨ ਉੱਪਰ ਚੜ੍ਹ ਕੇ ਸੰਯੁਕਤ ਰੂਪ ‘ਚ 19ਵੇਂ ਅਤੇ ਜੈਕਬ ਬੈਥਲ 64ਵੇਂ ਸਥਾਨ ‘ਤੇ ਆ ਗਏ ਹਨ। ਗੇਂਦਬਾਜ਼ੀ ਰੈਂਕਿੰਗ ਵਿੱਚ ਇੰਗਲੈਂਡ ਦੇ ਜੋਫਰਾ ਆਰਚਰ ਤੀਜੇ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਪਹਿਲੇ ਅਤੇ ਪਾਕਿਸਤਾਨ ਦੇ ਅਬਰਾਰ ਅਹਿਮਦ ਦੂਜੇ ਸਥਾਨ ‘ਤੇ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਲਈ ਭਾਰਤ ਵਚਨਬੱਧ: ਮਨੀਲਾ ‘ਚ ਕਵਾਡ ਦੇਸ਼ਾਂ ਦੀ ਬੈਠਕ ਦੌਰਾਨ S. Jaishankar ਦਾ ਵੱਡਾ ਬਿਆਨ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *