IAS ਟੀਨਾ ਡਾਬੀ ਨੂੰ ਮੁੜ ਹੋਇਆ ਪਿਆਰ, 7 ਮਹੀਨੇ ਪਹਿਲਾਂ ਹੋਇਆ ਸੀ ਤਲਾਕ

ਨਵੀਂ ਦਿੱਲੀ : ਟੀਨਾ ਡਾਬੀ ਅਤੇ ਪ੍ਰਦੀਪ ਗੰਡਾਵੇ ਦੇ ਹਾਈਪ੍ਰੋਫਾਈਲ ਵਿਆਹ ਨੂੰ ਲੈ ਕੇ ਚਰਚਾ ਤੇਜ਼ ਹੈ। ਦਰਅਸਲ ਦੋਵਾਂ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ…

ਨਵੀਂ ਦਿੱਲੀ : ਟੀਨਾ ਡਾਬੀ ਅਤੇ ਪ੍ਰਦੀਪ ਗੰਡਾਵੇ ਦੇ ਹਾਈਪ੍ਰੋਫਾਈਲ ਵਿਆਹ ਨੂੰ ਲੈ ਕੇ ਚਰਚਾ ਤੇਜ਼ ਹੈ। ਦਰਅਸਲ ਦੋਵਾਂ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ-ਦੂਜੇ ਦੀ ਫੋਟੋ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਦੋਵੇਂ ਆਈ.ਏ.ਐੱਸ. ਅਫਸਰ ਦੇ ਛੇਤੀ ਹੀ ਵਿਆਹ ਦੇ ਬੰਧਨ ਵਿਚ ਬੱਝਣ ਦੇ ਕਿਆਸ ਲਗਾਏ ਜਾ ਰਹੇ ਹਨ। ਹੁਣ ਇਨ੍ਹਾਂ ਦੇ ਵੈਡਿੰਗ ਰਿਸੈਪਸ਼ਨ ਕਾਰਡ ਦੀ ਇਕ ਤਸਵੀਰ ਸਾਹਮਣੇ ਆਈ ਹੈ। Also Read : ਪੰਜਾਬ ਲਈ ਹਾੜ੍ਹੀ ਸੀਜ਼ਨ-2022 ਵਾਸਤੇ 24,773.11 ਕਰੋੜ ਰੁਪਏ ਨਗਦ ਕਰਜ਼ਾ ਹੱਦ ਮਨਜ਼ੂਰ, ਮਾਨ ਨੇ ਕੀਤਾ ਧੰਨਵਾਦ

IAS Tina Dabi Marriage : Wearing The Smile You Gave Me Tina Dabi Announces  Engagement to Pradeep Gawande
ਪ੍ਰਦੀਪ ਅਤੇ ਟੀਨਾ ਦੀ ਵੈਡਿੰਗ ਰਿਸੈਪਸ਼ਨ 22 ਅਪ੍ਰੈਲ ਨੂੰ ਹੈ। ਇਸ ਸਮਾਰੋਹ ਦਾ ਆਯੋਜਨ ਜੈਪੁਰ ਦੇ ਹੋਟਲ ਹੋਲੀਡੇ ਇਨ ਵਿਚ ਹੋਣਾ ਹੈ। ਦੱਸ ਦਈਏ ਕਿ ਦੋਹਾਂ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਟੀਨਾ ਡਾਬੀ ਨੇ ਅਤਹਰ ਆਮਿਰ ਖਾਨ ਨਾਲ ਵਿਆਹ ਕੀਤਾ ਸੀ। ਦੋਹਾਂ ਨੇ 2 ਸਾਲ ਤੱਕ ਰਿਸ਼ਤੇ ਵਿਚ ਰਹਿਣ ਤੋਂ ਬਾਅਦ ਤਲਾਕ ਦਾ ਫੈਸਲਾ ਕਰ ਲਿਆ ਸੀ ਅਤੇ ਹੁਣ 28 ਸਾਲ ਦੀ ਉਮਰ ਵਿਚ ਟੀਨਾ ਦੂਜਾ ਵਿਆਹ ਕਰ ਰਹੀ ਹੈ।

IAS Love Story: Tina Dabi set to remarry, Know all about her new fiancé  HERE | News24

Also Read: ਲੰਬੀ ‘ਚ ਕਿਸਾਨਾਂ ਨੇ ਬੰਧਕ ਬਣਾਏ ਤਹਿਸੀਲਦਾਰ ਤੇ ਹੋਰ ਅਧਿਕਾਰੀ, ਪੁਲਿਸ ਨੇ ਕੀਤਾ ਲਾਠੀਚਾਰਜ
ਦੱਸ ਦਈਏ ਕਿ ਪ੍ਰਦੀਪ ਗਾਵੰਡੇ 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ। ਫਿਲਹਾਲ ਉਹ ਪੁਰਾਤਤਵ ਵਿਭਾਗ ਵਿਚ ਡਾਇਰੈਕਟਰ ਹੈ। ਇਸ ਤੋਂ ਪਹਿਲਾਂ ਉਹ ਰਾਜਸਥਾਨ ਸਕਿਲ ਡਿਵੈਲਪਮੈਂਟ ਦੇ ਐੱਮ.ਡੀ. ਅਹੁਦੇ ‘ਤੇ ਰਹਿੰਦੇ ਹੋਏ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ ਫੱਸੇ ਸਨ। ਪ੍ਰਦੀਪ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਆਈ.ਏ.ਐੱਸ. ਬਣਨ ਤੋਂ ਪਹਿਲਾਂ ਪੇਸ਼ੇ ਤੋਂ ਡਾਕਟਰ ਸਨ। ਪ੍ਰਦੀਪ ਦਾ ਵੀ ਪਹਿਲਾ ਵਿਆਹ ਟੁੱਟ ਚੁੱਕਾ ਹੈ। ਪਿਚਲ਼ੇ ਚਾਰ ਮਹੀਨੇ ਤੋਂ ਟੀਨਾ ਡਾਬੀ ਦੇ ਨਾਲ ਇਨ੍ਹਾਂ ਦੇ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅੱਜ ਇਹ ਵਿਆਹ ਦਾ ਕਾਰਡ ਰਾਜਸਥਾਨ ਦੇ ਮੁੱਖ ਸਕੱਤਰ ਊਸ਼ਾ ਸ਼ਰਮਾ ਨੂੰ ਦੇ ਕੇ ਆਏ। ਟੀਨਾ ਡਾਬੀ ਮੂਲ ਰੂਪ ਵਿਚ ਰਾਜਸਥਾਨ ਦੀ ਹੀ ਰਹਿਣ ਵਾਲੀ ਹੈ, ਪਰ ਪੜ੍ਹਾਈ ਦਿੱਲੀ ਤੋਂ ਪੂਰੀ ਕੀਤੀ ਹੈ।

Leave a Reply

Your email address will not be published. Required fields are marked *