Fazilka Pickle News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਚੰਨਣਵਾਲਾ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਰਿਵਾਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਚਾਰ ਦੇ ਡੱਬੇ ਵਿੱਚ ਇੱਕ ਸੱਪ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਹੀ ਵੇਚਣ ਵਾਲੇ ਵਿਕਰੇਤਾ ਤੋਂ ਅਚਾਰ ਦਾ ਡੱਬਾ ਖਰੀਦਿਆ ਸੀ। ਅਚਾਨਕ ਪਰਿਵਾਰ ਦੇ ਇਕ ਮੈਂਬਰ ਨੇ ਅਚਾਰ ਦੇ ਡੱਬੇ ਵਿੱਚ ਇੱਕ ਛੋਟਾ ਜਿਹਾ ਮਰਿਆ ਹੋਇਆ ਸੱਪ ਦੇਖਿਆ। ਆਚਾਰ ਦੇ ਡੱਬੇ ਵਿੱਚ ਸੱਪ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।
ਪਿੰਡ ਚੰਨਣਵਾਲਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਆਏ ਇੱਕ ਆਚਾਰ ਵਿਕਰੇਤਾ ਤੋਂ ਡੱਬਾ ਬੰਦ ਆਚਾਰ ਲਿਆ ਸੀ। ਉਸ ਨੇ ਇਸ ਡੱਬੇ ਵਿੱਚੋਂ ਬਹੁਤ ਸਾਰਾ ਆਚਾਰ ਕੱਢ ਕੇ ਖਾਧਾ। ਜਦੋਂ ਡੱਬੇ ਵਿੱਚ ਕਰੀਬ 200 ਗ੍ਰਾਮ ਆਚਾਰ ਬਚਿਆ ਤਾਂ ਪਰਿਵਾਰ ਦੇ ਇੱਕ ਮੈਂਬਰ ਨੇ ਆਚਾਰ ਕੱਢਣ ਲਈ ਉਸ ਵਿੱਚ ਚਮਚਾ ਰੱਖਿਆ ਤਾਂ ਉਸ ਵਿੱਚ ਸੱਪ ਨਜ਼ਰ ਆਇਆ।
ਇਹ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ। ਜੇਕਰ ਇਸ ਨੂੰ ਗਲਤੀ ਨਾਲ ਵੀ ਖਾ ਲਿਆ ਜਾਵੇ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਅਸੀਂ ਪੂਰੀ ਸਫਾਈ ਬਣਾਈ ਰੱਖਦੇ ਹਾਂ : ਕੰਪਨੀ
ਜਦੋਂ ਪਰਿਵਾਰਕ ਮੈਂਬਰਾਂ ਨੇ ਆਚਾਰ ਵਿਕਰੇਤਾ ਨੂੰ ਸੂਚਿਤ ਕੀਤਾ ਤਾਂ ਆਚਾਰ ਵਿਕਰੇਤਾ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਅਸੀਂ ਡੱਬਾਬੰਦ ਆਚਾਰ ਦਿੱਤਾ ਸੀ। ਜਿਸ ‘ਤੇ ਦੋ ਮੋਹਰਾਂ ਸਨ। ਉਸ ਨੇ ਦੱਸਿਆ ਕਿ ਉਹ ਇਹ ਆਚਾਰ ਮੋਗਾ ਦੀ ਇੱਕ ਬਜਾਜ ਕੰਪਨੀ ਤੋਂ ਖਰੀਦ ਕੇ ਵੇਚਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਫ਼ਾਈ ਰੱਖਦੀ ਹੈ।
ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਡੱਬਾ ਖੁੱਲ੍ਹਾ ਛੱਡਿਆ ਗਿਆ ਹੋਵੇ। ਜਿਸ ਤੋਂ ਬਾਅਦ ਇਹ ਸੱਪ ਇੱਥੇ ਕਿਤੇ ਨਾ ਕਿਤੇ ਡੱਬੇ ਵਿੱਚ ਵੜ ਗਿਆ ਹੋਵੇਗਾ। ਇਸ ‘ਚ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੂਰੀ ਸਫਾਈ ਰੱਖੀ ਜਾਂਦੀ ਹੈ।
