ਲੰਡਨ– ਇਕ ਵਿਅਕਤੀ ਨੇ ਮਜ਼ਾਕਿਆ ਅੰਦਾਜ਼ ਵਿਚ ਪਤਨੀ ਦੀ ਵਿੱਕਰੀ ਦਾ ਆਨਲਾਈਨ ਵਿਗਿਆਪਨ ਦੇ ਦਿੱਤਾ। ਜਿਵੇਂ ਉਹ ਕੋਈ ਕਾਰ ਹੋਵੇ। ਵਿਅਕਤੀ ਨੇ ਅਜਿਹਾ ਉਦੋਂ ਕੀਤਾ ਜਦੋਂ ਉਸ ਦੀ ਪਤਨੀ ਦੋਸਤਾਂ ਨਾਲ ਛੁੱਟੀਆਂ ਉੱਤੇ ਗਈ ਹੋਈ ਸੀ।
Also Read: Monkeypox ਨੂੰ ਲੈ ਕੇ ਚੰਡੀਗੜ੍ਹ PGI ਅਲਰਟ, ਇਸ ਤਰ੍ਹਾਂ ਫੈਲਦਾ ਹੈ ਇਹ ਵਾਇਰਸ
ਵਿਅਕਤੀ ਦਾ ਨਾਂ ਰੋਬੀ ਮੈਕਮਿਲਨ ਹੈ। ਉਹ ਪੇਸ਼ੇ ਤੋਂ ਡੀਜੇ ਹੈ। ਨਾਲ ਹੀ ਇਕ ਬਾਰ ਦਾ ਮਾਲਕ ਵੀ ਹੈ। ਫੇਸਬੁੱਕ ਉੱਤੇ ਪਤਨੀ ਸਾਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਕ ਪੋਸਟ ਲਿਖਿਆ। ਇਸ ਵਿਚ ਉਨ੍ਹਾਂ ਨੇ ਸਾਰਾ ਨੂੰ ਖਰੀਦਣ ਦੇ ਫਾਇਦੇ ਤੇ ਨੁਕਸਾਨ ਦੇ ਬਾਰੇ ਵਿਚ ਦੱਸਿਆ। ਰੋਬੀ ਨੇ ਪੋਸਟ ਵਿਚ ਲਿਖਿਆ ਕਿ ਵਿੱਕਰੀ ਦੇ ਲਈ ਪਤਨੀ। ਸਾਲਭਰ ਦੌਰਾਨ ਐਵਰੇਜ ਤੋਂ ਉੱਪਰ ਦੀ ਕੰਡੀਸ਼ਨ। ਬਿਹਤਰੀਨ ਹੈੱਡਲਾਈਟਸ। ਫਲਿਪ ਪੇਂਟਵਰਕ, ਜੋ ਕਿ ਹਫਤਾ ਭਰ ਦਾ ਵਾਈਟ ਰਹਿੰਦਾ ਹੈ ਪਰ ਵੀਕੈਂਡ ਉੱਤੇ ਓਰੇਂਜ ਹੋ ਜਾਂਦਾ ਹੈ। ਟਾਇਰਸ (ਚੱਪਲਾਂ) ਚੰਗੇ ਹਨ। ਇਸ ਦੇ 100 ਜੋੜੇ ਹੋਰ ਨਾਲ ਮਿਲਣਗੇ।
ਰੋਬੀ ਨੇ ਅੱਗੇ ਲਿਖਿਆ ਕਿ ਹਰ ਸਵੇਰ ਐਕਜ਼ਾਸਟ ਤੋਂ ਗੰਦੀ ਸਮੈੱਲ ਆਉਂਦੀ ਹੈ ਪਰ ਖਿੜਕੀ ਖੋਲਦੇ ਹੀ ਚਲੀ ਜਾਂਦੀ ਹੈ। ਜਦੋਂ ਤੋਂ ਉਹ ਮੇਰੇ ਨਾਲ ਹੈ, ਛੋਟੇ-ਛੋਟੇ ਪੰਗੇ ਪਏ ਹਨ। ਪਿਛਲਾ ਮਹੀਨਾ ਬਹੁਤ ਖਰਾਬ ਲੰਘਿਆ ਸੀ। ਉਹ ਕੋਰੋਸ ਲਾਈਟ ਤੇ ਕੋਕਟੇਲ ਉੱਤੇ ਚੱਲਦੀ ਹੈ। ਜੇਕਰ ਤੁਸੀਂ ਟਾਪ-ਅਪ ਕਰਦੇ ਰਹੋ ਤਾਂ ਡ੍ਰਿੰਕ ਦੇ ਹਰ ਗੈਲਨ ਉੱਤੇ ਚੰਗੀ ਸਮਾਈਲ ਦਿੰਦੀ ਹੈ। ਹਾਲਾਂਕਿ ਪੋਸਟ ਉੱਕੇ ਲਿਸਟਿੰਗ ਪ੍ਰਾਈਸ ਨਹੀਂ ਹੈ। ਇਸ ਦੇ ਬਾਵਜੂਦ 38 ਸਾਲ ਦੇ ਰੋਬੀ ਨੇ ਕਿਹਾ ਕਿ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਪੁੱਛਗਿੱਛ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਜੋਕ ਹੀ ਸੀ। ਅਸੀਂ ਹਮੇਸ਼ਾ ਇਕੱਠੇ ਹੱਸਦੇ ਰਹਿੰਦੇ ਹਾਂ। ਉਹ ਕਦੇ ਸੇਲ ਦੇ ਲਈ ਨਹੀਂ ਸੀ। ਉਹ ਲੱਖਾਂ ਵਿਚੋਂ ਇਕ ਹੈ।
Also Read: ਟੈਕਸਾਸ ‘ਚ 18 ਸਾਲਾ ਹਮਲਾਵਰ ਨੇ ਸਕੂਲ ‘ਚ ਕੀਤੀ ਗੋਲੀਬਾਰੀ, 18 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ
ਪੋਸਟ ਦੇ ਬਾਰੇ ਰੋਬੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਫੈਸਟੀਵਲ ਉੱਤੇ ਗਈ ਸੀ, ਉਹ ਉੱਥੇ ਡ੍ਰਿੰਕਸ ਤੇ ਯਾਦਾਂ ਵਿਚ ਬਿਜ਼ੀ ਸੀ। ਤਾਂ ਮੈਂ ਸੋਚਿਆ ਕਿ ਇਹ ਇਕ ਫਨੀ ਮੋਮੈਂਟ ਹੋਵੇਗਾ। ਅਸੀਂ ਤਕਰੀਬਨ 20 ਸਾਲ ਤੋਂ ਇਕੱਠੇ ਹਾਂ ਤਾਂ ਉਹ ਮੇਰੇ ਅਜਿਹੇ ਪੋਸਟ ਤੋਂ ਜਾਣੂ ਰਹੀ ਹੈ। ਇਹ ਕਪਲ ਬ੍ਰਿਟੇਨ ਦੇ ਏਸੈਕਸ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਲੋਕ ਪਿਊਰਟੋ ਰਿਕੋ ਡੀ ਗ੍ਰੇਨ ਕੈਨਰਿਆ ਵਿਚ ਰਹਿੰਦੇ ਹਨ। ਉਨ੍ਹਾਂ ਦੋਵਾਂ ਦੇ ਦੋ ਬੱਚੇ ਵੀ ਹਨ। ਪੋਸਟ ਦੇ ਬਾਰੇ ਵਿਚ ਸਾਰਾ ਨੇ ਕਿਹਾ ਕਿ ਉਹ ਬਹੁਤ ਹੀ ਢੀਠ ਹੈ। ਮੈਂ ਜਦੋਂ ਪੋਸਟ ਦੇਖਿਆ ਤਾਂ ਮੈਨੂੰ ਬਹੁਤ ਹਾਸਾ ਆਇਆ ਕਿਉਂਕਿ ਉਹ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ। ਉਹ ਇਕ ਪ੍ਰੈਂਕਸਟਰ ਹਨ। ਹੋ ਸਕਦਾ ਹੈ ਕਿ ਉਹ ਉਸ ਵੇਲੇ ਮੈਨੂੰ ਬਹੁਤ ਮਿਸ ਕਰ ਰਿਹਾ ਹੋਵੇਗਾ।



