ਤਰਨਤਾਰਨ : ਘਰ ਛੱਡ ਕੇ ਮਾਇਕੇ ਰਹਿ ਰਹੀ ਪਤਨੀ ਤੋਂ ਨਾਰਾਜ਼ ਪਤੀ ਨੇ ਸੜਕ ਵਿਚਾਲੇ ਤੇਜ਼ਧਾਰ ਹਥਿਆਰ (Sharp weapons) ਨਾਲ ਉਸ ‘ਤੇ ਹਮਲਾ ਕਰ ਦਿੱਤਾ। ਪਤਨੀ ਦੇ ਨਾਲ-ਨਾਲ ਗੁੱਸੇ ਵਿਚ ਨੌਜਵਾਨ ਨੇ ਆਪਣਏ ਦੋ ਰਿਸ਼ਤੇਦਾਰਾਂ ‘ਤੇ ਵੀ ਹਮਲਾ ਕੀਤਾ। ਘਟਨਾ ਤੋਂ ਬਾਅਦ ਕਿਸੇ ਨੇ ਵੀ ਸ਼ਿਕਾਇਤ ਪੁਲਿਸ (Complaint police) ਨੂੰ ਨਹੀਂ ਕੀਤੀ ਪਰ ਵੀਡੀਓ ਵਾਇਰਲ (The video went viral) ਹੋਇਆ ਤਾਂ ਪੁਲਿਸ ਨੇ ਸੁਓ-ਮੋਟੋ (Su-moto by the police) ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤਰਨਤਾਰਨ ਰੋਡ ਸਥਿਤ ਮੁਰੱਬੇ ਵਾਲੀ ਗਲੀ ਦੀ ਹੈ। ਮਹਿਲਾ ਦੀ ਪਛਾਣ ਕ੍ਰਿਸ਼ਨਾ ਨਗਰ ਵਾਸੀ ਹਰਸਿਮਰਨ ਕੌਰ ਵਜੋਂ ਹੋਈ ਹੈ। ਵਾਇਰਲ ਵੀਡੀਓ ਮੁਤਾਬਕ ਸ਼ੁੱਕਰਵਾਰ ਦੁਪਹਿਰ 10 ਵਜੇ ਦੇ ਕਰੀਬ 2 ਲੜਕੀਆਂ ਅਤੇ ਇਕ ਵਿਅਕਤੀ ਦੇ ਪਿੱਛੇ ਇਕ ਨੌਜਵਾਨ ਚੱਲ ਰਿਹਾ ਸੀ। ਨੌਜਵਾਨ ਅਤੇ ਤਿੰਨ ਹੋਰਾਂ ਵਿਚਾਲੇ ਸੜਕ ‘ਤੇ ਬਹਿਸ ਹੋ ਰਹੀ ਸੀ। ਇਸ ਵਿਚਾਲੇ ਨੌਜਵਾਨ ਨੇ ਆਪਣੀ ਪੈਂਟ ਵਿਚੋਂ ਦਾਤਰ ਕੱਢੀ ਅਤੇ ਮਹਿਲਾ ‘ਤੇ ਹਮਲਾ ਕਰ ਦਿੱਤਾ। ਨਾਲ ਚੱਲ ਰਹੇ ਦੋ ਰਿਸ਼ਤੇਦਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਨ੍ਹਾਂ ‘ਤੇ ਵੀ ਦਾਤਰ ਨਾਲ ਹਮਲਾ ਕੀਤਾ। Also Read : ਮਾਨਸਾ ‘ਚ ਕਿਸਾਨਾਂ ਨੂੰ CM ਮਾਨ ਵੰਡਣਗੇ 1 ਅਰਬ ਦਾ ਮੁਆਵਜ਼ਾ, ਗੁਲਾਬੀ ਸੁੰਡੀ ਕਾਰਣ ਹੋਇਆ ਸੀ ਨੁਕਸਾਨ
ਬਚਾਅ ਲਈ ਤਿੰਨ ਰਾਹਗੀਰਾਂ ਤੋਂ ਮਦਦ ਮੰਗਦੇ ਰਹੇ, ਪਰ ਕਿਸੇ ਵਲੋਂ ਅੱਗੇ ਆ ਕੇ ਨੌਜਵਾਨ ਨੂੰ ਫੜਣ ਦੀ ਹਿੰਮਤ ਨਹੀਂ ਹੋਈ। ਹਰਸਿਮਰਨ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਈ ਅਤੇ ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਘਟਨਾ ਦਾ ਨੋਟਿਸ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਲੜਕੀ ਦੀ ਪਛਾਣ ਹਰਸਿਮਰਨ ਵਜੋਂ ਹੋਈ, ਪਰ ਉਹ ਬਿਆਨ ਦੇਣ ਲਈ ਤਿਆਰ ਨਹੀਂ ਹੈ। ਕਈ ਵਾਰ ਪੁਲਿਸ ਪਰਿਵਾਰ ਨਾਲ ਸੰਪਰਕ ਕਰ ਚੁੱਕੀ ਹੈ। ਥਾਣਾ ਬੀ ਡਵੀਜ਼ਨ ਦੇ ਅਧੀਨ ਆਉਂਦੀ ਸ਼ਹੀਦਾਂ ਸਾਹਿਬ ਚੌਕੀ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ ਸੰਪਰਕ ਵਿਚ ਹੈ ਅਤੇ ਗੱਲਬਾਤ ਕੀਤੀ ਜਾ ਰਹੀ ਹੈ। ਪੂਰੀ ਕੋਸ਼ਿਸ਼ ਹੈ ਕਿ ਲੜਕੀ ਨੂੰ ਮਨਾਂ ਕਰਕੇ ਅੱਜ ਮੈਡੀਕਲ ਕਰਵਾ ਲਿਆ ਜਾਵੇਗਾ। ਇਸ ਤੋਂ ਬਾਅਦ ਉਸ ਦੇ ਪਤੀ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।



