ਗੜ੍ਹਦੀਵਾਲਾ– ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿਚ ਇਕ ਬੋਰਵੈੱਲ ਵਿਚ ਡਿੱਗੇ 6 ਸਾਲਾ ਬੱਚੇ ਰਿਤਿਕ ਨੂੰ ਬਾਹਰ ਕੱਢ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਹੈ।
Also Read: ਅੰਦੋਲਨ ‘ਚ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਮਦਦ, ਤੇਲੰਗਾਨਾ-ਪੰਜਾਬ-ਦਿੱਲੀ ਦੇ ਮੁੱਖ ਮੰਤਰੀਆਂ ਨੇ ਸਾਂਝੀ ਕੀਤੀ ਸਟੇਜ
ਮਿਲੀ ਜਾਣਕਾਰੀ ਮੁਤਾਬਕ ਬੱਚੇ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਫੌਜ ਤੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਸਾਂਝਾ ਅਭਿਆਨ ਚਲਾਇਆ ਸੀ। ਬੱਚਾ ਕਿਸੇ ਕੁੱਤੇ ਤੋਂ ਬੱਚਦਾ ਹੋਇਆ ਬੋਰਵੈੱਲ ਵਿਚ ਜਾ ਡਿੱਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ। ਜਿਸ ਬੋਰਵੈੱਲ ਵਿਚ ਮਾਸੂਮ ਡਿੱਗਿਆ ਸੀ ਉਹ ਲਗਭਗ 100 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ।
Also Read: ਦੇਸ਼ ‘ਚ 80 ਤੋਂ 90 ਫੀਸਦੀ ਦੁੱਧ ਮਿਲਾਵਟੀ! ਘਾਤਕ ਬਿਮਾਰੀਆਂ ਦਾ ਖਤਰਾ, ਰਿਪੋਰਟ ‘ਚ ਹੋਇਆ ਖੁਲਾਸਾ

