ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਐਮ.ਪੀ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਧਾਇਕ ਦੇ ਅਸਤੀਫਾ ਦੇ ਦਿੱਤਾ ਹੈ | ਸੋਮ ਪ੍ਰਕਾਸ਼ ਫਗਵਾੜਾ ਤੋਂ ਵਧਾਇਕ ਸਨ।ਉਹਨਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ . ਸਿੰਘ ਨੂੰ ਸੌਂਪ ਦਿੱਤਾ ਹੈ।
ਗੱਲ ਕਰੀਏ ਤਾਂ ਸੋਮ ਪ੍ਰਕਾਸ ਨੇ ਵਿਜੇ ਸਾਂਪਲਾ ਦੀ ਥਾਂ ਤੇ ਇਸ ਵਾਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਜਿੱਤ ਹਾਸਿਲ ਕੀਤੀ ਸੀ। ਤੇ ਮੋਦੀ ਸਰਕਾਰ ਵਿਚ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਉਹਨਾਂ ਵਲੋਂ ਫਗਵਾੜਾ ਦੇ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
Watch Video
