Hoshiarpur Girl Murder Case: ਬੂਥਗੜ੍ਹ ਕੋਲ ਮਿਲੀ ਲਾਸ਼ ਦੇ ਮਾਮਲੇ ਵਿੱਚ ਪ੍ਰੇਮੀ ਨਾਮਜ਼ਦ, ਵਿਦੇਸ਼ ਭੇਜਣ ਦਾ ਕਹਿ ਕੇ ਦਿੱਤਾ ਧੋਖਾ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਾਹਰਵਾਰ ਬਣ ਰਹੇ ਬਾਈਪਾਸ ਨੇੜੇ ਪਿੰਡ ਬੂਥਗੜ੍ਹ ਕੋਲੋਂ ਮਿਲੀ ਇੱਕ ਅਣਪਛਾਤੀ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਸਦਰ ਪੁਲਿਸ ਨੇ ਵੱਡਾ…

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਾਹਰਵਾਰ ਬਣ ਰਹੇ ਬਾਈਪਾਸ ਨੇੜੇ ਪਿੰਡ ਬੂਥਗੜ੍ਹ ਕੋਲੋਂ ਮਿਲੀ ਇੱਕ ਅਣਪਛਾਤੀ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਸਦਰ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਮ੍ਰਿਤਕਾ ਦੇ ਪ੍ਰੇਮੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਲੜਕੀ ਦੀ ਪਛਾਣ ਪਿੰਕੀ ਵਜੋਂ ਹੋਈ ਹੈ, ਜੋ ਕਿ ਰਾਮਪੁਰਾ ਫ਼ੂਲ, ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਹੁਸ਼ਿਆਰਪੁਰ ਵਿੱਚ ਰਹਿ ਰਹੀ ਸੀ।

ਮਾਂ ਦੇ ਬਿਆਨਾਂ ‘ਤੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ

ਮ੍ਰਿਤਕਾ ਦੀ ਮਾਂ ਰਣਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਹੁਸ਼ਿਆਰਪੁਰ ਰਹਿ ਰਹੀ ਸੀ। ਚਾਰ ਦਿਨ ਪਹਿਲਾਂ ਪਿੰਕੀ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਜਾਣ-ਪਛਾਣ ਛੇ ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਉਰਫ਼ ਗੁਰੀ ਵਾਸੀ ਢੋਲਣਵਾਲ ਨਾਲ ਹੋਈ ਸੀ।

ਪੀੜਤਾ ਦੀ ਮਾਂ ਮੁਤਾਬਕ, 22 ਅਕਤੂਬਰ ਨੂੰ ਪਿੰਕੀ ਨੇ ਆਖਰੀ ਵਾਰ ਗੱਲ ਕਰਦਿਆਂ ਦੱਸਿਆ ਸੀ ਕਿ ਉਸ ਦਾ ਅਤੇ ਗੁਰਪ੍ਰੀਤ ਦਾ ਓਮਾਨ ਦਾ ਵੀਜ਼ਾ ਅਤੇ ਟਿਕਟ ਆ ਚੁੱਕੀ ਹੈ, ਅਤੇ ਉਹ ਉਸ ਨਾਲ ਓਮਾਨ ਜਾ ਰਹੀ ਹੈ। ਲੜਕੀ ਨੇ ਇਹ ਵੀ ਕਿਹਾ ਸੀ ਕਿ ਦੋ-ਚਾਰ ਦਿਨ ਉਸ ਦਾ ਫ਼ੋਨ ਬੰਦ ਰਹੇਗਾ ਅਤੇ ਉਹ ਓਮਾਨ ਪਹੁੰਚ ਕੇ ਹੀ ਗੱਲ ਕਰੇਗੀ। ਇਸ ਤੋਂ ਬਾਅਦ ਜਦੋਂ ਲੜਕੀ ਦਾ ਫ਼ੋਨ ਲਗਾਤਾਰ ਬੰਦ ਆਉਣ ਲੱਗਾ ਤਾਂ ਪਰਿਵਾਰ ਨੂੰ ਚਿੰਤਾ ਹੋਈ, ਅਤੇ ਫਿਰ ਰਾਮਪੁਰਾ ਫ਼ੂਲ ਪੁਲਿਸ ਨੇ ਘਰ ਆ ਕੇ ਇਸ ਦੁਖਦਾਈ ਘਟਨਾ ਦੀ ਸੂਚਨਾ ਦਿੱਤੀ।

ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ

ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਉਨ੍ਹਾਂ ਦੀ ਲੜਕੀ ਨੂੰ ਵਿਦੇਸ਼ (ਓਮਾਨ) ਭੇਜਣ ਦਾ ਝੂਠਾ ਲਾਰਾ ਅਤੇ ਧੋਖਾ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ ਉਸ ਦਾ ਕਤਲ ਕਰਕੇ ਲਾਸ਼ ਨੂੰ ਬੂਥਗੜ੍ਹ ਨੇੜੇ ਸੁੱਟ ਦਿੱਤਾ।

ਸਦਰ ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਪ੍ਰੇਮੀ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Men’s Asian Champions Trophy 2026 : 17 ਸਾਲਾਂ ਬਾਅਦ ਪੰਜਾਬ ਦੀ ਧਰਤੀ ‘ਤੇ ਹੋਵੇਗੀ ਅੰਤਰਰਾਸ਼ਟਰੀ ਹਾਕੀ ਦੀ ਧਮਾਕੇਦਾਰ ਵਾਪਸੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *