ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਕਾਰਨ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਨਸ਼ੇ ‘ਚ ਕਾਫੀ ਤੇਜ ਗੱਡੀ ਚਲਾਈ ਹੋਈ ਸੀ ਜਿਸ ਕਾਰਨ ਪਹਿਲਾਂ ਤਾਂ ਕਾਰ ਨੇ ਕਈ ਫੇਟ ਮਾਰੀ। ਫਿਰ ਕਾਰ ਬਿਜਲੀ ਦੇ ਖੰਭੇ ਦੇ ਨਾਲ ਜਾ ਵੱਜੀ।
ਗਨੀਮਤ ਇਹ ਰਹੀ ਕਿ ਕਾਰ ਚਾਲਕ ਦੀ ਇਸ ਭਿਆਨਕ ਹਾਦਸੇ ਚ ਜਾਨ ਬੱਚ ਗਈ ਪਰ ਇਸ ਹਾਦਸੇ ਦੇ ਕਾਰਨ ਉਹ ਗੰਭੀਰ ਰੂਪ ਦੇ ਨਾਲ ਜਖਮੀ ਜਰੂਰ ਹੋ ਗਿਆ। ਇਹ ਘਟਨਾ ਨਕੋਦਰ ਦੇ ਚੌਂਕ ਨੇੜੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


