ਤੜਕਸਾਰ ਆਪਸ ’ਚ ਦੋ ਬੱਸਾਂ ਟਕਰਾਉਣ ਕਾਰਨ ਵਾਪਰਿਆ ਦਿਲ ਕੰਬਾਉ ਹਾਦਸਾ, 11 ਹਲਾਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਸਥਾਨ ਦੇ ਨਾਗੌਰ ’ਚ ਤੜਕਸਾਰ ਹੀ ਇਕ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਅਵਾਰਾ ਪਸ਼ੂ ਦੇ ਬੱਸ ਦੇ ਅੱਗੇ ਆਉਣ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਸਥਾਨ ਦੇ ਨਾਗੌਰ ’ਚ ਤੜਕਸਾਰ ਹੀ ਇਕ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਅਵਾਰਾ ਪਸ਼ੂ ਦੇ ਬੱਸ ਦੇ ਅੱਗੇ ਆਉਣ ਦੇ ਕਾਰਨ ਬੱਸ ਡਰਾਈਵਰ ਦਾ ਕੰਟਰੋਲ ਖੋਹ ਗਿਆ ਜਿਸ ਕਾਰਨ ਬੱਸ ਦੂਜੀ ਆ ਰਹੀ ਬੱਸ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਇਕ ਰੂਹ ਕੰਬਾਉ ਹਾਦਸਾ ਵਾਪਰਿਆ।

Accident

ਇਸ ਭਿਆਨਕ ਹਾਦਸੇ ਚ 11 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ਦੇ ਕਾਰਨ12 ਲੋਕਾਂ ਗੰਭੀਰ ਜਖਮੀ ਹੋ ਗਏ। ਇਹ ਹਾਦਸਾ ਨਾਗੌਰ ਦੇ ਕੁਚਾਮਨ ਸਿਟੀ ਦੇ ਨੇੜੇ ਵਾਪਰਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਨਾਲ ਹੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *