ਮੁਹਾਲੀ : ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਮੰਗਲਵਾਰ ਨੂੰ ਸਵੇਰੇ ਤੜਕੇ ਭਿਆਨਕ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ ਉਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਮੁਹਾਲੀ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸਾ ਨਵਾਂਸ਼ਹਿਰ-ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਟੌਂਸਾ ਨੇੜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਰੇਨ ਦੀ ਮਦਦ ਨਾਲ ਸੜਕ ਕਿਨਾਰੇ ਲਗਾਈ ਗਈ ਹੈ। ਜਾਣਕਾਰੀ ਮੁਤਾਬਕ ਅੰਗਦ ਦੀ ਹਾਲਤ ਗੰਭੀਰ ਹੈ।
ਸੈਣੀ ਫਾਰਚੂਨਰ ਗੱਡੀ ‘ਚ ਸਵਾਰ ਹੋ ਕੇ ਨਵਾਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਪਿੰਡ ਟੌਂਸਾ ਵਿਖੇ ਸੜਕ ‘ਤੇ ਇਕ ਐਂਬੂਲੈਂਸ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਡਿਵਾਈਡਰ ਵਿਚ ਜਾ ਵੱਜੀ। ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਐਂਬੂਲੈਂਸ ਮੰਗਵਾਈ ਗਈ ਤੇ ਜ਼ਖ਼ਮੀ ਹਾਲਤ ਵਿਚ ਮੁਹਾਲੀ ਦੇ ਮੈਕਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਭਿਆਨਕ ਐਕਸੀਡੈਂਟ, ਹਾਲਤ ਗੰਭੀਰ, ਐਂਬੂਲੈਂਸ ਵਿਚ ਵੱਜੀ ਫਾਰਚਿਊਨਰ
ਮੁਹਾਲੀ : ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਮੰਗਲਵਾਰ ਨੂੰ ਸਵੇਰੇ ਤੜਕੇ ਭਿਆਨਕ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ ਉਹ ਗੰਭੀਰ ਜ਼ਖਮੀ…
