Honey Singh and BJP leader Tarun Chugh ਨਸ਼ਿਆਂ ਖ਼ਿਲਾਫ਼ ਹੋਏ ਇੱਕਠੇ,  ਪੰਜਾਬ ਦੇ ਜਵਾਨਾਂ ਨੂੰ ‘ਚਿੱਟੇ’ ਦੀ ਸੁਨਾਮੀ ਤੋਂ ਬਚਾਉਣ ਲਈ ਕੀਤੀ ਵੱਡੀ ਅਪੀਲ 

ਨਵੀਂ ਦਿੱਲੀ : ਮਸ਼ਹੂਰ ਰੈਪਰ ਅਤੇ ਸਿੰਗਰ Honey Singh ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ Tarun Chugh ਨਾਲ…

ਮਸ਼ਹੂਰ ਰੈਪਰ ਅਤੇ ਸਿੰਗਰ Honey Singh ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ Tarun Chugh ਨਾਲ

ਨਵੀਂ ਦਿੱਲੀ : ਮਸ਼ਹੂਰ ਰੈਪਰ ਅਤੇ ਸਿੰਗਰ Honey Singh ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ Tarun Chugh ਨਾਲ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਮੁਲਾਕਾਤ ਦੌਰਾਨ ਦੋਵਾਂ ਸ਼ਖਸੀਅਤਾਂ ਵਿਚਾਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨੀ ਨੂੰ ਬਚਾਉਣ ਲਈ ਗੰਭੀਰ ਚਰਚਾ ਹੋਈ। ਹਨੀ ਸਿੰਘ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਰਾਹ ਤਿਆਗ ਕੇ ਪੰਜਾਬ ਦੇ ਅਮੀਰ ਵਿਰਸੇ ਅਤੇ ਅਸਲੀ ਪਛਾਣ ਨੂੰ ਅਪਨਾਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

‘ਹੈਰੋਇਨ ਪੰਜਾਬ ਦੇ ਪਰਿਵਾਰਾਂ ਨੂੰ ਕਰ ਰਹੀ ਹੈ ਬਰਬਾਦ’—Honey Singh

 

View this post on Instagram

 

A post shared by Tarun Chugh (@itarunchugh)

Tarun Chugh ਦੇ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਹਨੀ ਸਿੰਘ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ “ਮੈਂ ਪੰਜਾਬ ਦੇ ਗੰਭੀਰ ਹਾਲਾਤ, ਖ਼ਾਸ ਕਰਕੇ ਹੈਰੋਇਨ (ਚਿੱਟੇ) ਦੇ ਕੋਹੜ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜਿਸ ਨੇ ਉੱਥੋਂ ਦੇ ਹੱਸਦੇ-ਖੇਡਦੇ ਪਰਿਵਾਰਾਂ ਅਤੇ ਨੌਜਵਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਦਾ ਰਸਤਾ ਲੱਭ ਰਹੇ ਹਾਂ। ਤਰੁਣ ਚੁੱਘ ਜੀ ਪਹਿਲਾਂ ਹੀ ਇਸ ਦਿਸ਼ਾ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ।”

Tarun Chugh ਨੇ ਹਨੀ ਸਿੰਘ ਨੂੰ ਦੱਸਿਆ ‘ਪੰਜਾਬ ਦਾ ਪੁੱਤਰ’

 

View this post on Instagram

 

A post shared by Yo Yo Honey Singh (@yoyohoneysingh)

ਵੀਡੀਓ ਵਿੱਚ ਭਾਜਪਾ ਆਗੂ Tarun Chugh ਨੇ ਹਨੀ ਸਿੰਘ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘ਪੰਜਾਬ ਦਾ ਪੁੱਤਰ’ ਗਰਦਾਨਿਆ। Tarun Chugh ਨੇ ਕਿਹਾ ਕਿ ਹਨੀ ਸਿੰਘ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਗਲਤ ਰਾਹ ‘ਤੇ ਜਾਣ ਤੋਂ ਬਾਅਦ ਹਨੀ ਸਿੰਘ ਨੇ ਲਗਾਤਾਰ 8 ਸਾਲ ਸਖ਼ਤ ਸੰਘਰਸ਼ ਕੀਤਾ, ਜ਼ਬਰਦਸਤ ਵਾਪਸੀ (Comeback) ਕੀਤੀ ਅਤੇ ਸੰਗੀਤ ਦੀ ਦੁਨੀਆ ਵਿੱਚ ਮੁੜ ਨੰਬਰ 1 ਦਾ ਮੁਕਾਮ ਹਾਸਲ ਕੀਤਾ। ਉਨ੍ਹਾਂ ਦੀ ਇਹ ਕਹਾਣੀ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ।

‘ਜੇ Honey Singh ਵਾਪਸੀ ਕਰ ਸਕਦਾ ਹੈ, ਤਾਂ ਪੰਜਾਬ ਦਾ ਹਰ ਬੱਚਾ ਕਰ ਸਕਦਾ ਹੈ’

Tarun Chugh ਨੇ ਹਨੀ ਸਿੰਘ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀ ਆਵਾਜ਼ ਅਤੇ ਗੀਤਾਂ ਦੇ ਜ਼ਰੀਏ ਪੰਜਾਬ ਦੇ ਬੱਚਿਆਂ ਨੂੰ ਹੈਰੋਇਨ, ਸਮੈਕ ਅਤੇ ਹਸ਼ੀਸ਼ ਵਰਗੇ ਘਾਤਕ ਨਸ਼ਿਆਂ ਦੇ ਜਾਲ ਵਿੱਚੋਂ ਬਾਹਰ ਕੱਢਣ ਲਈ ਮੁਹਿੰਮ ਚਲਾਉਣ। ਚੁੱਘ ਨੇ ਚਿੰਤਾ ਪ੍ਰਗਟਾਈ ਕਿ ਗੁਰੂਆਂ-ਪੀਰਾਂ ਅਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਨੂੰ ਅੱਜ ‘ਚਿੱਟੇ’ ਦੀ ਸੁਨਾਮੀ ਨਿਗਲ ਰਹੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ “ਜੇਕਰ ਕੋਈ ਨੌਜਵਾਨ ਇਹ ਸੋਚਦਾ ਹੈ ਕਿ ਉਹ ਨਸ਼ੇ ਦੀ ਲਤ ਨਹੀਂ ਛੱਡ ਸਕਦਾ, ਤਾਂ ਉਸ ਨੂੰ ਹਨੀ ਸਿੰਘ ਵੱਲ ਦੇਖਣਾ ਚਾਹੀਦਾ ਹੈ, ਜਿਨ੍ਹਾਂ ਨੇ ਇਹ ਚਮਤਕਾਰ ਕਰ ਕੇ ਦਿਖਾਇਆ ਹੈ। ਜੇਕਰ ਹਨੀ ਸਿੰਘ ਨਸ਼ੇ ਨੂੰ ਹਰਾ ਕੇ ਦੁਬਾਰਾ ਸਫ਼ਲ ਹੋ ਸਕਦਾ ਹੈ, ਤਾਂ ਪੰਜਾਬ ਦਾ ਹਰ ਬੱਚਾ ਇਹ ਹਿੰਮਤ ਕਰ ਸਕਦਾ ਹੈ।”

ਦੁੱਧ, ਦਹੀਂ ਤੇ ਲੱਸੀ ਦੇ ਸੱਭਿਆਚਾਰ ਨੂੰ ਵਾਪਸ ਲਿਆਉਣ ਦਾ ਸੱਦਾ

ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਤਰੁਣ ਚੁੱਘ ਨੇ ਲਿਖਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇਹ ਜੰਗ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਰਵਾਇਤੀ ਅਤੇ ਅਸਲੀ ਪਛਾਣ ਯਾਨੀ ‘ਦੁੱਧ, ਦਹੀਂ ਅਤੇ ਲੱਸੀ’ ਦੇ ਸਿਹਤਮੰਦ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦਾ ਸੰਕਲਪ ਲੈਣ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਜਲੰਧਰ ‘ਚ ਨਿਗਮ ਯੂਨੀਅਨ ਦੀ ਹੜਤਾਲ ਕਾਰਨ ਵਪਾਰੀ ਪ੍ਰੇਸ਼ਾਨ: ਸਰਾਫ਼ਾ ਮਾਰਕੀਟ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਜਤਾਇਆ ਰੋਸ, ਨਿਗਮ ਨੂੰ ਚਾਬੀਆਂ ਸੌਂਪਣ ਦੀ ਦਿੱਤੀ ਚੇਤਾਵਨੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *