ਕੇਂਦਰ ਦਾ ਸੂਬਿਆਂ ਨੂੰ ਆਦੇਸ਼- ਸੜਕਾਂ ਤੇ ਰੇਲਵੇ ਟ੍ਰੈਕਾਂ ਦੇ ਕਿਨਾਰੇ ਨਾ ਚੱਲਣ ਪ੍ਰਵਾਸੀ ਮਜ਼ਦੂਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਮਜ਼ਦੂਰਾਂ ਨਾਲ ਵਾਪਰੇ ਰੇਲ ਹਾਦਸੇ ਤੋਂ ਬਾਅਦ ਅਤੇ ਪ੍ਰਵਾਸੀਆਂ ਦੁਆਰਾ ਅਜੇ ਵੀ ਘਰ ਪੈਦਲ ਜਾਣ ਨੂੰ ਲੈ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਮਜ਼ਦੂਰਾਂ ਨਾਲ ਵਾਪਰੇ ਰੇਲ ਹਾਦਸੇ ਤੋਂ ਬਾਅਦ ਅਤੇ ਪ੍ਰਵਾਸੀਆਂ ਦੁਆਰਾ ਅਜੇ ਵੀ ਘਰ ਪੈਦਲ ਜਾਣ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਸਕੱਤਰ ਅਜੇ ਭੱਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਕਿ ਪ੍ਰਵਾਸੀ ਮਜ਼ਦੂਰ ਸੜਕਾਂ ਅਤੇ ਰੇਲਵੇ ਟ੍ਰੈਕ ਦੇ ਨੇੜੇ ਨਾ ਚੱਲਣ ਅਤੇ ਉਨ੍ਹਾਂ ਦੀ ਘਰ ਵਾਪਸੀ ਦੇ ਲਈ ਵਿਸ਼ੇਸ ਟਰੇਨਾਂ ਪ੍ਰਾਪਤ ਕਰਵਾਉਣ ਵਿਚ ਸਹਿਯੋਗ ਦਿੱਤਾ ਜਾਵੇ।

ਗ੍ਰਹਿ ਮੰਤਰਾਲੇ ਨੇ ਪ੍ਰਵਾਸੀਆਂ ਦੇ ਸੜਕਾਂ ਤੇ ਰੇਲਵੇ ਪਟੜੀਆਂ ਉੱਤੇ ਚੱਲਣ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਾ ਵਾਪਸ ਭੇਜਣ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਟ੍ਰੇਨਾਂ ਦੀ ਆਗਿਆ ਦਿੱਤੀ ਜਾਵੇ। ਰਾਜੀਵ ਗੌਬਾ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰਾਲੇ ਦੇ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਸੜਕਾਂ ਅਤੇ ਰੇਲਵੇ ਪਟੜੀਆਂ ਉੱਤੇ ਪੈਦਲ ਚੱਲਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਉੱਤੇ ਚਿੰਤਾ ਜ਼ਾਹਿਰ ਕਰਦੇ ਹੋਏ ਬੱਸਾਂ ਤੇ ਮਜ਼ਦੂਰ ਸਪੈਸ਼ਲ ਟ੍ਰੇਨਾਂ ਦੁਆਰਾ ਉਨ੍ਹਾਂ ਦੀ ਵਾਪਸੀ ਲਈ ਪਹਿਲਾਂ ਹੀ ਉਨ੍ਹਾਂ ਦੇ ਗ੍ਰਹਿ ਸੂਬਾ ਲਿਜਾਣ ਦੀ ਆਗਿਆ ਦੇ ਦਿੱਤੀ ਗਈ ਹੈ ਤੇ ਸੂਬਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਮਜ਼ਦੂਰ ਸਪੈਸ਼ਲ ਟ੍ਰੇਨਾਂ ਵਿਚ ਸਹਿਯੋਗ ਕਰਨ ਲਈ ਕਿਹਾ ਗਿਆ ਹੈ।ਇਸ ਲਈ ਸਾਰੇ ਕੇਂਦਰ ਸਾਸ਼ਤਿ ਪ੍ਰਦੇਸ਼ ਤੇ ਸੂਬਾ ਸਰਕਾਰਾਂ ਇਸ ਨੂੰ ਯਕੀਨੀ ਬਣਾਉਣ ਕਿ ਪ੍ਰਵਾਸੀ ਮਜ਼ਦੂਰ ਸੜਕ ਅਤੇ ਰੇਲਵੇ ਪਟੜੀਆਂ ਉੱਤੇ ਨਾ ਚੱਲਣ ਜੇਕਰ ਉਨ੍ਹਾਂ ਨੂੰ ਅਜਿਹਾ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਮਝਾ ਕੇ ਨੇੜਲੀ ਪਨਾਹ ਲੈ ਜਾਣਾ ਚਾਹੀਦਾ ਹੈ ਅਤੇ ਉਦੋਂ ਤੱਕ ਖਾਣਾ-ਪਾਣੀ ਆਦਿ ਦੇਣਾ ਚਾਹੀਦਾ ਹੈ ਜਦੋਂ ਤੱਕ ਉਹ ਟ੍ਰੇਨ ਜਾ ਬੱਸ ਵਿਚ ਨਹੀਂ ਚੜ ਜਾਂਦੇ ਹਨ।

ਗ੍ਰਹਿ ਮੰਤਰਾਲੇ ਨੇ ਡਾਕਟਰਾਂ, ਪੈਰਾਮੈਡੀਕਾਂ ਦੀ ਅਵਾਜਾਈ ਉੱਤੇ ਕੁੱਝ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਲੋਂ ਲਗਾਈ ਗਈ ਪਾਬੰਦੀਆਂ ਉੱਤੇ ਨਿਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਉਹ ਸਿਹਤ ਸੇਵਾਵਾਂ ਦੇ ਲਈ ਮਹੱਤਵਪੂਰਨ ਹਨ ਇਸ ਲਈ ਉਨ੍ਹਾਂ ਦੀ ਅਵਾਜਾਈ ਉੱਤੇ ਰੋਕ ਲਗਾਉਣਾ ਕੋਵਿਡ ਅਤੇ ਗੈਰ ਕੋਵਿਡ ਸੇਵਾਵਾਂ ਵਿਚ ਗੰਭੀਰ ਰੂਪ ਨਾਲ ਵਿਘਨ ਪਾਉਣਾ ਹੈ। ਗ੍ਰਹਿ ਮੰਤਰਾਲੇ ਮੁਤਾਬਕ ਸਾਰੇ ਨਿੱਜੀ ਕਲੀਨਿਕ, ਨਰਸਿੰਗ ਹੋਮ, ਲੈਬਾਂ ਨੂੰ ਡਾਕਟਰੀ ਸਟਾਫ਼ ਦੇ ਨਾਲ ਖੋਲ੍ਹਿਆ ਜਾਣਾ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *