ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਇਸੇ ਅਧੀਨ ਮਲੇਰਕੋਟਲਾ ‘ਚ ਵੀ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਰਲ-ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ ਹੈ।
ਮਲੇਰਕੋਟਲਾ ਵਿਚ ਲੋਕਾਂ ਨੇ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਭਾਈਚਾਰਕ ਏਕਤਾ ਦਾ ਸੰਦੇਸ਼ ਦਿੱਤਾ। ਇੱਥੇ ਲੋਕਾਂ ਨੇ ਅਨੋਖੇ ਢੰਗ ਨਾਲ ਹੋਲੀ ਮਨਾਈ। ਦਰਅਸਲ ਮਲੇਰਕੋਟਲਾ ਦੇ ਲੋਕਾਂ ਨੇ ਇਸ ਤਿਉਹਾਰ ਨੂੰ ਇਕ-ਦੂਜੇ ਉੱਤੇ ਰੰਗ ਲਗਾਉਣ ਦੇ ਨਾਲ-ਨਾਲ ਫੁੱਲਾਂ ਦੀ ਵਰਖਾ ਕਰੇ ਮਨਾਇਆ ਹੈ। ਇਸ ਮੌਕੇ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਮੌਜੂਦ ਰਹੇ ਅਤੇ ਹੋਲੀ ਦੇ ਤਿਉਹਾਰ ਰਾਹੀਂ ਏਕਤਾ ਦਾ ਸੰਦੇਸ਼ ਦਿੱਤਾ ਹੈ।
ਹੋਲੀ ਮਨਾਉਂਦੇ ਹੋਏ ਲੋਕਾਂ ਨੇ ਦੱਸਿਆ ਕਿ ਅਸੀ ਸਾਰੇ ਧਰਮਾਂ ਦੇ ਲੋਕ ਮਿਲ ਕੇ ਹੋਲੀ ਖੇਡ ਰਹੇ ਹਾਂ ਅਤੇ ਇਕ ਭਾਈਚਾਰਕ ਮਿਸਾਲ ਦਾ ਸੰਦੇਸ਼ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਿਚ ਅਸੀ ਹਰ ਤਿਉਹਾਰ, ਚਾਹੇ ਉਹ ਈਦ ਹੋਵੇ ਚਾਹੇ ਦੀਵਾਲੀ ਹੋਵੇ ਸੱਭ ਨੂੰ ਰਲ –ਮਿਲ ਕੇ ਮਨਾਉਂਦੇ ਹਨ ਜਿਸ ਕਰਕੇ ਇਸ ਥਾਂ ਤੋਂ ਹਮੇਸ਼ਾ ਹੀ ਆਪਸੀ ਭਾਈਚਾਰਕ ਦੀ ਮਿਸ਼ਲ ਦਾ ਸੰਦੇਸ਼ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀ ਇੱਕਠੇ ਹਰ ਤਿਉਹਾਰ ਮਨਾ ਕੇ ਦੁਨੀਆਂ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹਾਂ ਕਿਉਂਕਿ ਕੋਈ ਵੀ ਧਰਮ-ਵੱਡਾ ਛੋਟਾ ਨਹੀਂ ਹੁੰਦਾ ਹੈ ਸੱਭ ਇਕ ਬਰਾਬਰ ਹਨ।
ਇਹ ਵੀ ਦੱਸ ਦਈਏ ਕਿ ਇਸ ਵਾਰ ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿਆਦਾਤਰ ਲੋਕ ਉਤਸ਼ਾਹਿਤ ਨਜ਼ਰ ਨਹੀਂ ਆ ਰਹੇ ਜਿਸ ਦਾ ਕਾਰਨ ਚੀਨ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਹੈ ਜੋ ਕਿ ਹੁਣ ਭਾਰਤ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਲੋਕਾਂ ਦਾ ਮੰਨਣਾ ਇਹੀ ਹੈ ਕਿ ਹੋਲੀ ਨੂੰ ਜਿਆਦਾਤਰ ਵਰਤੇ ਜਾਣ ਵਾਲੇ ਰੰਗ ਚੀਨ ਤੋਂ ਆਉਂਦੇ ਹਨ ਜਿਨ੍ਹਾਂ ਨੂੰ ਲਗਾ ਕੇ ਕੋਰੋਨਾ ਵਾਇਰਸ ਦਾ ਖਤਰਾ ਪੈਦਾ ਹੋ ਸਕਦਾ ਹੈ।


