Bigg Boss 13 ਦੇ ਇਸ ਕੰਟੈਸਟੰਟ ਦੀ ਪਤਨੀ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ, ਇਹ ਹੈ ਵੱਡੀ ਵਜ੍ਹਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਦੇ ਦਰਸ਼ਕਾ ਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਹੀ ਮਜ਼ੇਦਾਰ ਟਵੀਸਟ ਦੇਖਣ ਨੂੰ ਮਿਲ ਰਹੇ ਹਨ। ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਦੇ ਦਰਸ਼ਕਾ ਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਹੀ ਮਜ਼ੇਦਾਰ ਟਵੀਸਟ ਦੇਖਣ ਨੂੰ ਮਿਲ ਰਹੇ ਹਨ। ਜਿਸ ਕਾਰਨ ਸ਼ੋਅ ਦੀ ਟੀਆਰਪੀ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੌਸ 13 ਦੇ ਘਰ ਚ ਆਏ ਹੋਏ ਸਾਰੇ ਕੰਟੈਸਟੰਟ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਹਰਮਨਪਿਆਰੇ ਬਣੇ ਹੋਏ ਹਨ। ਇਹਨਾਂ ’ਚ ਹੀ ਸ਼ਾਮਲ ਹਨ ਹਿੰਦੂਸਤਾਨੀ ਭਾਉ ਉਰਫ ਵਿਕਾਕ ਫਾਠਕ। ਜੋ ਬਿੱਗ ਬੌਸ 13 ਦੇ ਘਰ ’ਚ ਬਤੌਰ ਵਾਈਲਡ ਕਾਰਡ ਕੰਟੈਸਟੰਟ ਦੇ ਰੂਪ ’ਚ ਦਾਖਿਲ ਹੋਏ ਹਨ।

hindustani bahu ਕਾਫੀ ਹੀ ਘੱਟ ਸਮੇਂ ਚ ਇਹਨਾਂ ਨੇ ਬਿੱਗ ਬੌਸ ਦੇ ਫੈਨਸ ਦੇ ਦਿਲਾਂ ’ਚ ਆਪਣੇ ਲ਼ਈ ਇਕ ਵੱਖਰੀ ਥਾਂ ਬਣਾ ਲਈ ਹੈ। ਪਰ ਇਹਨਾਂ ਦੀ ਨਿਜੀ ਜਿੰਦਗੀ ’ਚ ਬਵਾਲ ਮਚਦਾ ਹੋਇਆ ਦਿਖ ਰਿਹਾ ਹੈ। ਦਸ ਦਈਏ ਕਿ ਹਿੰਦੂਸਤਾਨੀ ਭਾਉ ਦੀ ਪਤਨੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਹਾਸਿਲ ਜਾਣਕਾਰੀ ਮੁਤਾਬਿਕ ਅਸ਼ਵਨੀ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਤੀ ਦੇ ਖਿਲਾਫ ਗਲਤ ਬਿਆਨਾਂ ਨੂੰ ਲੈਕੇ ਇਹ ਸ਼ਿਕਾਇਤ ਦਰਜ ਕਰਵਾਈ ਹੈ।

hindustani bahu

ਉਹਨਾਂ ਦਾ ਕਹਿਣਾ ਹੈ ਕਿ ਬਹੁਤੇ ਲੋਕ ਉਹਨਾਂ ਦੇ ਪਤੀ ਯਾਨੀ ਹਿੰਦੂਸਤਾਨੀ ਭਾਉ ਦੇ ਭਰਾ ਭੈਣ ਜਾਂ ਫਿਰ ਆਂਟੀ ਬੋਲ ਕੇ ਇੰਟਰਵਿਉ ਦੇ ਰਹੇ ਹਨ। ਜੋ ਕੀ ਆਮ ਲੋਕਾਂ ਦੇ ਲਈ ਸਹੀ ਨਹੀਂ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਉ ਦੇ ਭਰਾ ਭੈਣ ਬੋਲ ਕੇ ਜੋ ਵੀ ਇੰਟਰਵਿਉ ਦੇ ਰਹੇ ਹਨ ਉਹ ਫਰਜ਼ੀ ਹਨ ਜਦਕਿ ਉਹਨਾਂ ਦੇ ਪਰਿਵਾਰ ’ਚ ਮਾਂ, ਬੇਟਾ, ਸੱਸ, ਪਿਤਾ ਅਤੇ ਉਹਨਾਂ ਦਾ ਭਤੀਜਾ ਹੈ। ਇਹਨਾਂ ਤੋਂ ਇਲਾਵਾ ਜੇਕਰ ਕੋਈ ਦੂਜਾ ਸ਼ਖਸ ਭਾਉ ਦਾ ਨਾਂ ਲੈਕੇ ਫਾਇਦਾ ਚੁੱਕਦਾ ਹੈ ਤਾਂ ਉਹਨਾਂ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

Leave a Reply

Your email address will not be published. Required fields are marked *