ਬਿੱਗ ਬੌਸ 13 ਤੋਂ ਬਾਹਰ ਆਈ ਹਿਮਾਸ਼ੀ ਨੇ ਆਪਣੇ ਤੇ ਆਸੀਮ ਦੇ ਰਿਸ਼ਤੇ ਤੇ ਕਹੀ ਇਹ ਵੱਡੀ ਗੱਲ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਬਿੱਗ ਬੌਸ 13 ਦੇ ਵੀਕੈਂਡ ਵਾਰ ਚ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਡਰਾਮੇ ਦੇ ਨਾਲ ਨਾਲ ਇਹ ਵੀਕੈਂਡ ਦਾ ਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਬਿੱਗ ਬੌਸ 13 ਦੇ ਵੀਕੈਂਡ ਵਾਰ ਚ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਡਰਾਮੇ ਦੇ ਨਾਲ ਨਾਲ ਇਹ ਵੀਕੈਂਡ ਦਾ ਵਾਰ ਕਾਭੀ ਭਾਵੁਕ ਵੀ ਰਿਹਾ। ਇਸੇ ਦੌਰਾਨ ਹੀ ਪੰਜਾਬ ਦੀ ਐਸ਼ਵਰਿਆ ਰਾਇ ਯਾਨੀ ਹਿਮਾਸ਼ੀ ਖੁਰਾਨਾ ਘਰ ਚੋਂ ਬੇਘਰ ਹੋ ਗਈ ਹੈ। ਦਸ ਦਈਏ ਕਿ ਘਰ ਤੋਂ ਬਾਹਰ ਜਾਣ ਦਾ ਦੁਖ ਹਿਮਾਸ਼ੀ ਖੁਰਾਨਾ ਦੇ ਚਿਹਰੇ ਤੋਂ ਸਾਫ ਝਲਕ ਰਿਹਾ ਸੀ।

himanshi khurana and asim riaz

ਉੱਥੇ ਹੀ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਹ ਅਪਣੇ ਦੋਸਤਾਂ ਦੇ ਗੱਲ੍ਹ ਲੱਗਕੇ ਖੂਬ ਰੋਈ। ਦਸ ਦਈਏ ਕਿ ਦਰਸ਼ਕਾਂ ਵੱਲੋਂ ਘੱਟ ਵੋਟ ਮਿਲਣ ਦੀ ਖਾਤਿਰ ਹਿਮਾਸ਼ੀ ਖੁਰਾਨਾ ਅਤੇ ਸ਼ੇਫਾਲੀ ਜਰੀਵਾਲਾ ਬੌਟਮ 2 ਚ ਸੀ। ਇਸਦੇ ਚੱਲਦੇ ਹੋਸਟ ਸਲਮਾਨ ਖਾਨ ਨੇ ਘਰਵਾਲਿਆਂ ਨੂੰ ਪਾਵਰ ਦਿੰਦੇ ਹੋਏ ਕਿਹਾ ਕਿ ਉਹ ਦੋਹਾਂ ਵਿੱਚੋਂ ਕਿਸੇ ਇਕ ਨੂੰ ਬਚਾ ਸਕਦੇ ਹਨ। ਜਿਆਦਾਤਰ ਕੰਟੇਸਟੇਂਟ ਨੇ ਸ਼ੇਫਾਲੀ ਦਾ ਨਾਂ ਲਿਆ ਜਿਸ ਕਾਰਨ ਘਰਵਾਲਿਆਂ ਤੋਂ ਘੱਟ ਵੋਟ ਮਿਲਣ ਦੀ ਖਾਤਿਰ ਹਿਮਾਸ਼ੀ ਖੁਰਾਨਾਂ ਨੂੰ ਘਰ ਤੋਂ ਬਾਹਰ ਨਿਕਲਣਾ ਪਿਆ।

himanshi khurana and asim riaz

ਸ਼ਿਰਾਧਥ ਨੂੰ ਦੱਸਿਆ ਘਰ ਤੋਂ ਨਿਕਲਣ ਦੀ ਵਜ੍ਹਾ

ਹਿਮਾਸ਼ੀ ਖੁਰਾਣਾ ਨੇ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਮੁੱਖ ਵਜ੍ਹਾਂ ਸਿਧਾਰਥ ਸ਼ੁਕਲਾ ਨੂੰ ਦੱਸਿਆ ਉਹਨਾਂ ਨੇ ਕਿਹਾ ਕਿ ਸਿਧਾਰਥ ਸ਼ੁਕਲਾ ਨੂੰ ਕਿਸੇ ਇਕ ਮੈਂਬਰ ਨੂੰ ਨੌਮੀਨੇਟ ਕਰਨ ਲਈ ਕਿਹਾ ਗਿਆ ਸੀ ਜਿਸ ਤੇ ਉਹਨਾਂ ਨੇ ਇਸ ਤਾਕਤ ਦਾ ਨਾਜਾਇਜ ਫਾਇਦਾ ਚੁੱਕਦੇ ਹੋਏ ਮੇਰਾ ਨਾਂ ਲੈ ਲਿਆ।

himanshi khurana and asim riaz

ਬਿੱਗ ਬੌਸ ’ਚ ਮੈ ਰਿਅਲ ਗੇਮ ਖੇਡ ਰਹੀ ਸੀ- ਹਿਮਾਸ਼ੀ

ਉੱਥੇ ਹੀ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਹਿਮਾਸ਼ੀ ਖੁਰਾਨਾ ਨੇ ਕਿਹਾ ਕਿ ਉਹ ਘਰ ਬਿੱਗ ਬੌਸ ’ਚ ਰਿਅਲ ਗੇਮ ਖੇਡਕੇ ਜਿੱਤਣ ਲਈ ਗਈ ਸੀ। ਪਰ ਮੈ ਘਰ ਤੋਂ ਅਚਾਨਕ ਹੀ ਨਿਕਲੀ ਹਾਂ ਜਿਸ ਕਾਰਨ ਘਰ ਦੇ ਸਾਰੇ ਮੈਂਬਰ ਹੈਰਾਨ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਬਿੱਗ ਬੌਸ ਨੂੰ ਇਕ ਮਹੀਨੇ ਦੇ ਲਈ ਵਧਾ ਦਿੱਤਾ ਹੈ ਜਿਸ ਕਾਰਨ ਹਰ ਰੋਜ਼ ਬਿੱਗ ਬੌਸ 13 ਚ ਗੇਮ ਬਦਲ ਰਹੀ ਹੈ। ਨਾਲ ਹੀ ਵਾਇਲਡਕਾਰਡ ਦੀ ਐਟਰੀ ਦੇ ਨਾਲ ਨਾਲ ਨਵੇਂ ਲੋਕ ਜੁੜ ਵੀ ਰਹੇ ਹਨ।

 

ਮੈ ਤੇ ਆਸੀਮ ਹਮੇਸ਼ਾ ਦੋਸਤ ਰਹਾਂਗੇ- ਹਿਮਾਸ਼ੀ

ਦੂਜੇ ਪਾਸੇ ਹਿਮਾਸ਼ੀ ਖੁਰਾਨਾ ਨੇ ਆਪਣੇ ਤੇ ਆਸੀਮ ਦੇ ਰਿਸ਼ਤੇ ਤੇ ਉੱਠ ਰਹੇ ਸਵਾਲਾਂ ਨੂੰ ਲੈਕੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਬਾਹਰ ਕਿਵੇਂ ਤੇ ਕਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ। ਉਹ ਤੇ ਆਸੀਮ ਬਹੁਤ ਵਧਿਆ ਦੋਸਤ ਹਨ। ਜਦੋ ਉਹ ਬਿਮਾਰ ਸੀ ਤਾਂ ਆਸੀਮ ਨੇ ਉਹਨਾਂ ਦਾ ਉਹਨਾਂ ਦਾ ਬਹੁਤ ਧਿਆਨ ਰੱਖਿਆ ਸੀ। ਉਹ ਹੀ ਉਹਨਾਂ ਨੂੰ ਸਮਝਦੇ ਸੀ। ਆਸੀਮ ਦੀ ਉਹਨਾਂ ਲਈ ਭਾਵਨਾ ਵੱਖ ਸੀ ਪਰ ਮੈ ਪਹਿਲਾਂ ਤੋਂ ਹੀ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਜਿਸ ਕਾਰਨ ਮੈ ਤੇ ਆਸੀਮ ਹਮੇਸ਼ਾ ਦੇ ਲਈ ਦੋਸਤ ਬਣਕੇ ਰਹਾਂਗੇ।

 

Leave a Reply

Your email address will not be published. Required fields are marked *