ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਦਾ ਹਿਮਾਚਲ ‘ਚ ਰੋਡ ਸ਼ੋਅ

ਮੰਡੀ- ਪੰਜਾਬ ’ਚ ਹੂੰਝਾਫੇਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਚੁਣਾਵੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ…

ਮੰਡੀ- ਪੰਜਾਬ ’ਚ ਹੂੰਝਾਫੇਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਚੁਣਾਵੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰੋਡ ਸ਼ੋਅ ’ਚ ਹਿੱਸਾ ਲਿਆ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਵੀ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 

Also Read: ਐਪ ਤੋਂ ਆਰਡਰ ਕਰ ਖਾਧੀ ‘ਜ਼ਹਿਰੀਲੀ ਟਾਫੀ’, 23 ਸਾਲ ਦੀ ਲੜਕੀ ਦੀ ਹੋਈ ਮੌਤ

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਤਿਰੰਗਾ ਯਾਤਰਾ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਤਿਰੰਗਾ ਲਹਿਰਾਏ ਗਏ। ਰੋਡ ਸ਼ੋਅ ’ਚ ‘ਮੇਰਾ ਰੰਗ ਦੇ ਬਸਤੀ ਚੋਲਾ…’ ਗੀਤ ਵੀ ਵਜਾਇਆ ਗਿਆ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹਾ ਮੰਡੀ ਤੋਂ ਚੁਣਾਵੀ ਸ਼ੰਖਨਾਦ ਸ਼ੁਰੂ ਕੀਤਾ।  ਰੋਡ ਸ਼ੋਅ ਦੌਰਾਨ ਸਮਰਥਕਾਂ ਦੀ ਵੱਡੀ ਗਿਣਤੀ ’ਚ ਇਕੱਠੀ ਹੋਈ ਭੀੜ ਨੂੰ ਸੰਬਧੋਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਪਹਿਲਾਂ ਅਸੀਂ ਦਿੱਲੀ ਅਤੇ ਫਿਰ ਪੰਜਾਬ ’ਚ ਭ੍ਰਿਸ਼ਟਾਚਾਰ ਮਿਟਾਇਆ, ਹੁਣ ਹਿਮਾਚਲ ਪ੍ਰਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਉਖਾੜ ਸੁੱਟਣ ਦਾ ਸਮਾਂ ਆ ਗਿਆ ਹੈ।

Also Read: ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪਟਿਆਲਾ ‘ਚ ਇਕ ਹੋਰ ਵੱਡੀ ਵਾਰਦਾਤ, 18 ਸਾਲਾ ਲੜਕੇ ਦਾ ਕਤਲ 

ਓਧਰ ਭਗਵੰਤ ਮਾਨ ਨੇ ਕਿਹਾ ਕਿ 5 ਸਾਲ ਬਾਅਦ ਆਪਣੇ ਆਪ ਵਾਰੀ ਆ ਜਾਂਦੀ ਹੈ। ਹੁਣ ਭਗਵਾਨ ਨੇ ਸਿਆਸੀ ਗੰਦਗੀ ਸਾਫ ਕਰਨ ਲਈ ‘ਝਾੜੂ’ ਭੇਜਿਆ ਹੈ। ਬੁਨਿਆਦੀ ਸਹੂਲਤਾਂ ਨੂੰ ਵੋਟ ਪਾਓ। ਜਦੋਂ ਤੋਂ ਪੰਜਾਬ ਦੇ ਨਤੀਜੇ ਆਏ ਹਨ ਤਾਂ ਭਾਜਪਾ ਅਤੇ ਕਾਂਗਰਸ ਕਲੀਨ ਬੋਲਡ ਹਨ। 20 ਦਿਨ ਹੋਏ ਪੰਜਾਬ ’ਚ ਸਾਡੀ ਸਰਕਾਰ ਬਣੇ, ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ, ਇਨ੍ਹਾਂ ਦੀ ਨੀਅਤ ਨਹੀਂ ਹੈ। ਦੋਵੇਂ ਪਾਰਟੀਆਂ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਦੱਸ ਦੇਈਏ ਕਿ ਹਿਮਾਚਲ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ। ਇੱਥੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ’ਚ ਭਾਜਪਾ ਦੀ ਸਰਕਾਰ ਹੈ। ਹਿਮਾਚਲ ਦੀਆਂ 68 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਦੇ 43, ਕਾਂਗਰਸ ਦੇ 22 ਅਤੇ 2 ਮੈਂਬਰ ਆਜ਼ਾਦ ਹਨ।

Leave a Reply

Your email address will not be published. Required fields are marked *