ਹਿਮਾਚਲ ‘ਚ ਬੱਸ ਖਾਈ ‘ਚ ਡਿੱਗਣ ਕਾਰਨ ਵਪਾਰਿਆ ਵੱਡਾ ਹਾਦਸਾ, 40 ਸਵਾਰੀਆਂ ਜ਼ਖ਼ਮੀ

ਹਿਮਾਚਲ: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜ਼ਿਲ੍ਹਾ ਮੰਡੀ ਦੇ ਕਾਰਸੋਗ ਸਬ-ਡਿਵੀਜ਼ਨ ਵਿੱਚ 300 ਮੀਟਰ ਖੱਡ ਵਿੱਚ ਡਿੱਗ ਗਈ। ਬੱਸ ਵਿੱਚ 40 ਲੋਕ ਸਵਾਰ ਸਨ।…

ਹਿਮਾਚਲ: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜ਼ਿਲ੍ਹਾ ਮੰਡੀ ਦੇ ਕਾਰਸੋਗ ਸਬ-ਡਿਵੀਜ਼ਨ ਵਿੱਚ 300 ਮੀਟਰ ਖੱਡ ਵਿੱਚ ਡਿੱਗ ਗਈ। ਬੱਸ ਵਿੱਚ 40 ਲੋਕ ਸਵਾਰ ਸਨ। ਇਨ੍ਹਾਂ ‘ਚ ਡਰਾਈਵਰ ਗੰਭੀਰ ਜ਼ਖਮੀ ਹੈ।  ਬੱਸ ਸੜਕ ਤੋਂ ਹਟਦਿਆਂ ਹੀ ਦਰਖਤਾਂ ਨਾਲ ਲਟਕ ਗਈ ਅਤੇ ਪਲਟ ਗਈ। ਬੱਸ ਕਾਰਸੋਗ ਤੋਂ ਮਹਿੰਦੀ ਜਵਾਲਾਪੁਰ ਰੂਟ ਜਾ ਰਹੀ ਸੀ।

ਜ਼ਖ਼ਮੀਆਂ ਨੂੰ ਕਰਵਾਇਆ ਭਰਤੀ 

ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਆਪਣੇ ਵਾਹਨਾਂ ‘ਚ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਇਹ ਹਾਦਸਾ ਸਬ-ਡਵੀਜ਼ਨ ਤੋਂ 10 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਲੋਕਾਂ ਨੇ ਪ੍ਰਸ਼ਾਸਨ ਦੀ ਦੇਰੀ ਨਾਲ ਪੁੱਜਣ ਅਤੇ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਖਟਾਰਾ ਬੱਸਾਂ ਨੂੰ ਰੂਟਾਂ ’ਤੇ ਖੜਾ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਾਂਚ ਸ਼ੁਰੂ

ਤਹਿਸੀਲਦਾਰ ਕੈਲਾਸ਼ ਕੌਂਡਲ ਨੇ ਦੱਸਿਆ ਕਿ ਬੱਸ ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਰ.ਐਮ.ਕਾਰਸੋਗ ਨੇ ਦੱਸਿਆ ਕਿ ਬੱਸ ਵਿੱਚ ਨੁਕਸ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *