ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤ ਐਕਸਪ੍ਰੈਸ ਦੇ ਰੇਲਵੇ ਟ੍ਰੈਕ ਤੋਂ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਟਾਰੀ ਤੋਂ ਵਾਹਘਾ ਦੇ ਰਸਤੇ ਜਾਂਦੇ ਸਮੇਂ ਸਮਝੌਤਾ ਐਕਸਪ੍ਰੈਸ ਦੇ ਗਾਰਡ ਦੇ ਡੱਬੇ ਤੋਂ 3 ਪੈਕਟ ਹੈਰੋਇਨ ਦੇ ਸੁੱਟੇ ਗਏ ਸਨ।
ਜਿਸ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਅੱਗੇ ਹੈਰੋਇਨ ਦੇ ਫੜੇ ਜਾਣ ਦੇ ਡਰ ਦੇ ਕਾਰਨ ਹੀ ਇਸਨੂੰ ਸੁੱਟਿਆ ਗਿਆ ਸੀ। ਦਸ ਦਈਏ ਕਿ ਬਰਾਮਦ ਕੀਤੇ ਗਏ ਪੈਕਟਾਂ ਚ 3 ਕਿਲੋ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਾਲ ਹੀ ਪੁਲਿਸ ਨੇ ਹੈਰੋਇਨ ਦੇ ਨਾਲ ਪਾਕਿਸਤਾਨੀ ਸਿਮ ਵੀ ਬਰਾਮਦ ਕੀਤੇ ਹਨ। ਫਿਲਹਾਲ ਇਸ ਮਾਮਲੇ ਦੀ ਜੀਆਰਪੀਐੱਫ ਤੇ ਬੀਐੱਸਐੱਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

