ਖੁਦ ਦੇ ਹੈਲੀਕਾਪਟਰ ਨੂੰ ਡੇਗਣ ਤੇ ਪੰਜ ਭਾਰਤੀ ਜਵਾਨਾਂ ਨੂੰ ਪਾਇਆ ਗਿਆ ਦੋਸ਼ੀ, ਹੋਵੇਗੀ ਸਖਤ ਕਾਰਵਾਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਹਵਾਈ ਫੋਜ ਦੇ ਦੋ ਅਫਸਰਾਂ ਸਮੇਤ ਪੰਜ ਜਵਾਨਾਂ ਨੂੰ ਖੁਦ ਦੇ ਹੀ ਹੈਲੀਕਾਪਟਰ ਨੂੰ ਮਿਜ਼ਾਈਲ ਦੇ ਨਾਲ ਡੇਗਣ ਦੇ ਮਾਮਲੇ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਹਵਾਈ ਫੋਜ ਦੇ ਦੋ ਅਫਸਰਾਂ ਸਮੇਤ ਪੰਜ ਜਵਾਨਾਂ ਨੂੰ ਖੁਦ ਦੇ ਹੀ ਹੈਲੀਕਾਪਟਰ ਨੂੰ ਮਿਜ਼ਾਈਲ ਦੇ ਨਾਲ ਡੇਗਣ ਦੇ ਮਾਮਲੇ ਚ ਦੋਸ਼ੀ ਪਾਇਆ ਗਿਆ ਹੈ। ਦਸ ਦਈਏ ਕਿ ਕਸ਼ਮੀਰ ਦੇ ਬਡਗਾਮ ਚ 27 ਫਰਵਰੀ ਨੂੰ ਫੌਜ ਦਾ Mi-17 V5 ਹੈਲੀਕਾਪਟਰ ਜਮੀਨ ਤੇ ਡਿੱਗਿਆ ਸੀ। ਜਦੋ ਇਹ ਹੈਲੀਕਾਪਟਰ ਡਿੱਗਿਆ ਸੀ ਤਾਂ ਇਸ ਨੂੰ ਇਕ ਹਾਦਸਾ ਮੰਨਿਆ ਗਿਆ ਸੀ। ਪਰ ਜਾਂਚ ਤੋਂ ਬਾਅਦ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ।

missile

ਕਾਬਿਲੇਗੌਰ ਹੈ ਕਿ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਹੈਲੀਕਾਪਟਰ ਆਪਣੇ ਆਪ ਨਹੀਂ ਸਗੋਂ ਡਿੱਗਾਇਆ ਸੀ। ਜਾਂਚ ਚ ਪਤਾ ਚਲਿਆ ਹੈ ਕਿ ਜਮੀਨ ਤੋਂ ਹਵਾ ਚ ਮਾਰ ਕਰਨ ਵਾਲੀ ਮਿਜਾਈਲ ਦੇ ਨਾਲ ਸੁੱਟਿਆ ਗਿਆ ਸੀ। ਜਿਸ ਕਾਰਨ ਪੰਜ ਹਵਾਈ ਫੌਜ ਦੇ ਜਵਾਨਾਂ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਹਾਦਸੇ ਚ ਛੇ ਜਣਿਆ ਦੀ ਮੌਤ ਹੋ ਗਈ ਸੀ ਜਿਸ ਚ ਇਕ ਆਮ ਨਾਗਰਿਕ ਵੀ ਮੌਜੂਦ ਸੀ। ਫਿਲਹਾਲ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ  ਜਾਵੇਗੀ। ਨਾਲ ਹੀ ਜਲਦ ਹੀ ਸਜਾ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *