ਹੈਲੀਕਾਪਟਰ ਕਰੈਸ਼, ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੀ ਮੌਤ, ਹੋਈ ਪੁਸ਼ਟੀ

International News-ਕੁਝ ਘੰਟਿਆਂ ਪਹਿਲਾਂ ਹੈਲੀਕਾਪਟਰ ਕਰੈਸ਼ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ…

International News-ਕੁਝ ਘੰਟਿਆਂ ਪਹਿਲਾਂ ਹੈਲੀਕਾਪਟਰ ਕਰੈਸ਼ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਦੀ ਵੀ ਜਾਨ ਚਲੀ ਗਈ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੀ ਮੌਤ ਹੈਲੀਕਾਪਟਰ ਹਾਦਸੇ ਵਿੱਚ ਹੋਈ ਹੈ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਮਿਲ ਗਿਆ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਰਾਇਸੀ ਪੂਰਬੀ ਅਜ਼ਰਬਾਈਜਾਨ ਦੇ ਦੌਰੇ ਉਤੇ ਗਏ ਸਨ। ਮੌਸਮ ਖਰਾਬ ਹੋਣ ਕਾਰਨ ਐਤਵਾਰ ਨੂੰ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਸ ਹੈਲੀਕਾਪਟਰ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ ਹੋਰ ਅਧਿਕਾਰੀ ਸਵਾਰ ਸਨ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਸ਼ਟਰਪਤੀ ਇਬਰਾਹਿਮ ਰਾਇਸੀ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਵਿੱਚ ਯਾਤਰਾ ਕਰ ਰਹੇ ਸਨ। ਫਿਰ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਦੀ ਇਹ ਘਟਨਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ (375 ਮੀਲ) ਉੱਤਰ-ਪੱਛਮ ਵਿਚ ਅਜ਼ਰਬਾਈਜਾਨ ਦੀ ਸਰਹੱਦ ਨਾਲ ਲੱਗਦੇ ਜੁਲਫਾ ਸ਼ਹਿਰ ਦੇ ਨੇੜੇ ਵਾਪਰੀ।

Leave a Reply

Your email address will not be published. Required fields are marked *