ਭਾਰੀ ਮੀਂਹ ਕਾਰਨ ਬ੍ਰਾਜ਼ੀਲ ‘ਚ 10 ਮੌਤਾਂ ਤੇ 13,000 ਤੋਂ ਵਧੇਰੇ ਬੇਘਰ

ਰੀਓ ਡੀ ਜੇਨੇਰੀਓ : ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਸੂਬੇ ਮਿਨਾਸ ਗੇਰੇਸ ਵਿਚ ਮੋਹਲੇਧਾਰ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ…

ਰੀਓ ਡੀ ਜੇਨੇਰੀਓ : ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਸੂਬੇ ਮਿਨਾਸ ਗੇਰੇਸ ਵਿਚ ਮੋਹਲੇਧਾਰ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 13,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਇਹ ਜਾਣਕਾਰੀ ਖੇਤਰੀ ਸਿਵਲ ਡਿਫੈਂਸ ਦੇ ਅਧਿਕਾਰੀਆਂ ਨੇ ਦਿੱਤੀ ਹੈ।

Also Read: ਖਰੜ ‘ਚ AAP ਦਾ ਡੋਰ-ਟੂ-ਡੋਰ ਪ੍ਰਚਾਰ, ਕੇਜਰੀਵਾਲ ਨੇ ਕੀਤੀ ਲੋਕਾਂ ਨਾਲ ਮੁਲਾਕਾਤ

ਪੀੜਤਾਂ ਵਿਚ 5 ਇਕ ਹੀ ਪਰਿਵਾਰ ਦੇ ਸਨ, ਜੋ ਮੰਗਲਵਾਰ ਨੂੰ ਰਾਜਧਾਨੀ ਬੇਲੋ ਹੋਰੀਜ਼ੋਟੇ ਮੈਟਰੋਪੋਲੀਅਨ ਖੇਤਰ ਵਿਚ ਕਾਰ ਰਾਹੀਂ ਯਾਤਰਾ ਕਰ ਰਹੇ ਸਨ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦੀ ਕਾਰ ਮਲਬੇ ਹੇਠਾਂ ਦੱਬੀ ਗਈ, ਜਿਸ ਕਾਰਨ ਕਾਰ ਵਿਚ ਸਵਾਰ ਇਕ ਜੋੜਾ, ਉਨ੍ਹਾਂ ਦੇ 3 ਅਤੇ 6 ਸਾਲੇ ਦੇ ਬੱਚੇ ਅਤੇ ਇਕ ਹੋਰ ਰਿਸ਼ਤੇਦਾਰ ਸਵਾਰ ਸੀ।

Also Read: WHO ਦੀ ਚਿਤਾਵਨੀ, ਕਿਹਾ- ‘ਕੋਰੋਨਾ ਨਾਲ ਲੜਾਈ ‘ਚ ‘ਬੂਸਟਰ’ ਤੋਂ ਵੀ ਅਸਰਦਾਰ ਟੀਕੇ ਦੀ ਲੋੜ’

ਮੀਂਹ ਕਾਰਨ ਸੂਬੇ ਦੀਆਂ 853 ਨਗਰ ਪਾਲਿਕਾਵਾਂ ਵਿਚੋਂ ਕੁੱਲ 145 ਵਿਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ 17,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਮਿਨਾਸ ਗੇਰੇਸ ਸੂਬੇ ਦੀਆਂ ਕਈ ਨਦੀਆਂ ਬਹੁਤ ਜ਼ਿਆਦਾ ਮੀਂਹ ਕਾਰਨ ਓਵਰਫਲੋ ਹੋ ਰਹੀਆਂ ਹਨ ਅਤੇ ਕੁੱਝ ਡੈਮਾਂ ਦੇ ਓਵਰਫਲੋ ਹੋਣ ਦਾ ਖ਼ਤਰਾ ਹੈ। ਸੂਬੇ ਵਿਚ ਅਕਤੂਬਰ ਵਿਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *