ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਇਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਦਸ ਦਈਏ ਕਿ ਪਟਿਆਲਾ ਚ ਤੇਜ ਬਰਸਾਤ ਹੋ ਰਹੀ ਹੈ ਜਿਸ ਕਾਰਨ ਥਾਂ ਥਾਂ ਤੇ ਪਾਣੀ ਖੜਣਾ ਸ਼ੁਰੂ ਹੋ ਗਿਆ ਹੈ।
ਭਾਰੀ ਬਰਸਾਤ ਦੇ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਪਹਿਲਾ ਹੀ ਪੰਜਾਬ ਹੜ੍ਹ ਦੀ ਮਾਰ ਨੂੰ ਝੇਲ ਰਿਹਾ ਹੈ। ਇਸ ਤੋਂ ਬਾਅਦ ਫਿਰ ਤੋਂ ਤੇਜ ਬਰਸਾਤ ਹੋਣਾ ਪੰਜਾਬ ਦੇ ਲੋਕਾਂ ਲਈ ਸਹੀ ਨਹੀਂ ਹੋਵੇਗਾ।

