ਯੇਰੂਸ਼ਲਮ: ਇਜ਼ਰਾਈਲ ਵਿੱਚ ਭਿਆਨਕ ਗਰਮੀ ਕਾਰਨ 220 ਥਾਵਾਂ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆ ਹਨ। ਜਿਹੜੀਆਂ ਥਾਵਾਂ ਉੱਤੇ ਅੱਗ ਲੱਗੀ ਸੀ ਉਸੇ ਸਮੇਂ ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ਉੱਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਵਿਭਾਗ ਦਾ ਕਹਿਣਾ ਹੈ ਕਿ ਕਈ ਥਾਵਾਂ ਉਤੇ ਅੱਗ ਲਗੀ ਹੈ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਜ਼ਰਾਈਲ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣੀ ਇਜ਼ਰਾਈਲ ਵਿੱਚ 43 ਡਿਗਰੀ ਸੈਲਸੀਅਸ ਤੋਂ ਵੀ ਤਾਪਮਾਨ ਵੱਧ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਈ ਥਾਵਾਂ ਉੱਤੇ ਅੱਗ ਲਗਾਉਣ ਉੱਤੇ ਪਾਬੰਦੀ ਲਗਾ ਈ ਹੈ ਕਿਉਅਕਿ ਤਾਪਮਾਨ ਵੱਧਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆ ਹਨ।
