ਸਰਗੁਜਾ : ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ (Video) ਕਾਫੀ ਵਾਇਰਲ (Viral) ਹੋ ਰਹੀ ਹੈ। ਇਸ ਵੀਡੀਓ (video) ਵਿਚ ਇਕ ਨੌਜਵਾਨ ਅੱਗ ਲੱਗੀ ਬਾਈਕ ਨੇੜੇ ਖੜ੍ਹਾ ਹੈ ਦਰਅਸਲ ਛੱਤੀਸਗੜ (Chhattisgarh) ਦੇ ਸਰਗੁਜਾ ਡਵੀਜ਼ਨ (Surguja division) ਵਿਚ ਇਕ ਦਿਲਜਲੇ ਆਸ਼ਕ ਨੇ ਸੜਕ ਵਿਚਾਲੇ ਹੀ ਆਪਣੀ ਬਾਈਕ (Bike) ਨੂੰ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਨੌਜਵਾਨ ਉਥੇ ਖੜ੍ਹਾ ਰਿਹਾ। ਉਥੇ ਮੌਜੂਦ ਲੋਕਾਂ ਨੇ ਲੜਕੇ ਨੂੰ ਦੂਰ ਜਾਣ ਲਈ ਕਿਹਾ ਪਰ ਨੌਜਵਾਨ ਬਾਈਕ ਨੇੜੇ ਹੀ ਖੜ੍ਹਾ ਰਿਹਾ। Also Read : ਮਹਿਲਾ ਦੀ ਕੁੱਖ ‘ਚ 35 ਸਾਲ ਪਲਦਾ ਰਿਹਾ ‘ਸਟੋਨ ਬੇਬੀ’, ਡਾਕਟਰ ਵੀ ਹੋਏ ਹੈਰਾਨ
ਇਸ ਪੂਰੇ ਘਟਨਾਕ੍ਰਮ ਦੀ ਰਾਹਗੀਰਾਂ ਵਲੋਂ ਵੀਡੀਓ ਵੀ ਬਣਾਈ ਗਈ। ਵੀਡੀਓ ਵਿਚ ਨੌਜਵਾਨ ਦੱਸ ਰਿਹਾ ਹੈ ਕਿ ਉਸ ਦਾ ਦਿਲ ਟੁੱਟ ਗਿਆ, ਜਿਸ ਕਾਰਣ ਉਸ ਨੇ ਆਪਣੀ ਬਾਈਕ ਨੂੰ ਅੱਗ ਹਵਾਲੇ ਕਰ ਦਿੱਤਾ। ਫਿਰ ਨਾਲ ਹੀ ਉਹ ਕਹਿ ਰਿਹਾ ਹੈ ਕਿ ਉਸ ਨੂੰ ਠੰਢ ਲੱਗ ਰਹੀ ਸੀ ਜਿਸ ਕਾਰਣ ਉਸ ਨੇ ਹੱਥ ਸੇਕਣ ਲਈ ਬਾਈਕ ਨੂੰ ਅੱਗ ਲਗਾਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਨੂੰ ਇਸ ਸਬੰਧੀ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।



