Firozepur : ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਖੌਫਨਾਕ ਘਟਨਾ ਵਾਪਰੀ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰ ਨਿਗਲ ਲਿਆ। ਇਸ ਦੌਰਾਨ ਇੱਕ ਔਰਤ ਅਤੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ। ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਸਨ ਅਤੇ ਸੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਉਸ ਨੂੰ ਕਾਫੀ ਘਾਟਾ ਪੈ ਗਿਆ ਸੀ। ਇਸ ਦੇ ਚਲਦਿਆਂ ਅਮਨ ਗੁਲਾਟੀ ਸਮੇਤ ਉਸ ਦੀ ਪਤਨੀ ਮੋਨਿਕਾ, ਇੱਕ ਅੱਠ ਸਾਲਾ ਬੱਚੀ ਅਤੇ ਇੱਕ ਢਾਈ ਸਾਲਾ ਬੱਚੀ ਨੇ ਸਲਫਾਸ ਖਾ ਲਈ। ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਮਨ ਗੁਲਾਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਫਿਰੋਜ਼ਪੁਰ ਤੋਂ ਰੂਹ ਕੰਬਾਊ ਖਬਰ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਨਿਗਲੀ ਸਲਫਾਸ, ਤਿੰਨ ਦੀ ਮੌਤ
Firozepur : ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਖੌਫਨਾਕ ਘਟਨਾ ਵਾਪਰੀ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰ ਨਿਗਲ ਲਿਆ। ਇਸ ਦੌਰਾਨ ਇੱਕ…
