ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਦੇ ਸੈਕਟਰ-19 ਥਾਣੇ ਤੋਂ ਇਕ ਹੈਡ ਕਾਂਸਟੇਬਲ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਲਜਾਰ ਸਿੰਘ ਨਾਂ ਦੇ ਹੈਡ ਕਾਂਸਟੇਬਲ ਨੇ ਥਾਣੇ ਦੀ ਹੀ ਛੱਤ ਤੋਂ ਛਾਲ ਮਾਰ ਲਈ
ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਹੈਡ ਕਾਂਸਟੇਬਲ ਮਾਨਸਿਕ ਤੌਰ ਤੋਂ ਕਾਫੀ ਸਮੇਂ ਤੋਂ ਬਿਮਾਰ ਚਲ ਰਿਹਾ ਸੀ। ਫਿਲਹਾਲ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

