HDFC ਨੇ ਇੰਨੇ ਰੁਪਏ ਤਕ ਦੇ ਟਰਾਂਜ਼ੈਕਸ਼ਨ ਉਤੇ ਬੰਦ ਕੀਤੀ SMS ਅਲਰਟ ਸਹੂਲਤ

ਨਵੀਂ ਦਿੱਲੀ- HDFC ਬੈਂਕ ਨੇ ਕੀਤੇ ਜਾਣ ਵਾਲੇ ਟਰਾਂਜ਼ੈਕਸ਼ਨਾਂ ਦਾ ਮੈਸੇਜ ਅਲਰਟ ਭੇਜਣ ਬਾਰੇ ਵੱਡਾ ਫੈਸਲਾ ਲਿਆ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ…

ਨਵੀਂ ਦਿੱਲੀ- HDFC ਬੈਂਕ ਨੇ ਕੀਤੇ ਜਾਣ ਵਾਲੇ ਟਰਾਂਜ਼ੈਕਸ਼ਨਾਂ ਦਾ ਮੈਸੇਜ ਅਲਰਟ ਭੇਜਣ ਬਾਰੇ ਵੱਡਾ ਫੈਸਲਾ ਲਿਆ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ 25 ਜੂਨ, 2024 ਤੋਂ  100 ਰੁਪਏ ਤੋਂ ਘੱਟ ਦੇ UPI ਲੈਣ-ਦੇਣ (UPI Transaction) ‘ਤੇ SMS ਅਲਰਟ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 500 ਰੁਪਏ ਤੱਕ ਦੀ ਰਕਮ ਕ੍ਰੈਡਿਟ ਹੋਣ ‘ਤੇ ਵੀ ਮੈਸੇਜ ਅਲਰਟ ਨਹੀਂ ਭੇਜਿਆ ਜਾਵੇਗਾ।
ਬੈਂਕ ਨੇ ਗਾਹਕਾਂ ਨੂੰ ਕਿਹਾ ਕਿ ਭਾਵੇਂ ਹੀ ਐਸਐਮਐਸ ਅਲਰਟ ਨਹੀਂ ਆਵੇਗਾ ਪਰ, ਗਾਹਕਾਂ ਨੂੰ ਹਰ ਲੈਣ-ਦੇਣ ‘ਤੇ ਈ-ਮੇਲ ਅਲਰਟ ਮਿਲੇਗਾ। ਇਹ ਸੁਨਿਸ਼ਚਿਤ ਕਰਨ ਲਈ ਕਿ ਸਾਰੇ ਗਾਹਕਾਂ ਨੂੰ ਈ-ਮੇਲ ਅਲਰਟ ਮਿਲਣਗੇ, ਬੈਂਕ ਨੇ ਉਨ੍ਹਾਂ ਨੂੰ ਆਪਣੀ ਈ-ਮੇਲ ਆਈਡੀ ਅਪਡੇਟ ਕਰਨ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਬਲਕ ਐਸਐਮਐਸ ਸੁਨੇਹੇ ਭੇਜਣ ਦੀ ਲਾਗਤ ਵਧ ਜਾਂਦੀ ਹੈ। ਯੂਪੀਆਈ ਟ੍ਰਾਂਜੈਕਸ਼ਨਾਂ ਦੀ ਉੱਚ ਮਾਤਰਾ ਦੇ ਮੱਦੇਨਜ਼ਰ ਬੈਂਕ ਰੋਜ਼ਾਨਾ ਕੁਝ ਕਰੋੜ ਰੁਪਏ ਖਰਚ ਕਰਦੇ ਹਨ, ਜੋ ਪ੍ਰਤੀ ਦਿਨ ਔਸਤਨ 40 ਕਰੋੜ ਹੈ।

Leave a Reply

Your email address will not be published. Required fields are marked *