ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਨੇ ਪ੍ਰਿਅੰਕਾ ਗਾਂਧੀ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕਿਹਾ ਕਿ ਆਪਣੇ ਮੁੱਖ ਮੰਤਰੀ ਕੋਲੋਂ ਕਿਸਾਨ ਕਰਜ ਮੁਆਫੀ ਉੱਤੇ ਬਹਿਸ ਕਰਵਾਉ। ਨਾਲ ਹੀ ਉਹਨਾਂ ਨੇ ਰੁਜ਼ਗਾਰ ਬੇਰੁਜ਼ਗਾਰੀ ਭੱਤ ਤੇ ਸਿੱਖ ਕਤਲੇਆਮ ਤੇ ਵੀ ਲੜਨ ਦੀ ਗੱਲ ਆਖੀ।
ਇਸ ਤੋ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਦੋਹਰੇ ਮਾਪਦੰਡ ਨਹੀਂ ਚੱਲਣਗੇ। ਦਸ ਦਈਏ ਕਿ ਪ੍ਰਿਅੰਕਾ ਗਾਂਧੀ ਨੇ ਨੋਟਬੰਦੀ ਤੇ ਜੀਐੱਸਟੀ ਨੂੰ ਲੈ ਕੇ ਚੁਣੌਤੀ ਦਿੱਤੀ ਸੀ। ਪ੍ਰਿਅੰਕਾ ਨੇ ਕਿਹਾ ਸੀ ਕਿ ਆਖਰੀ ਦੋ ਪੜਾਅ ਨੋਟਬੰਦੀ ਜੀਐੱਸਟੀ ਤੇ ਪੀਐੱਮ ਨੂੰ ਲੜਣ ਦੀ ਗੱਲ ਕਹੀ ਸੀ।

