ਮੇਵਾਤ: ਹਰਿਆਣਾ ਦੇ ਇੱਕ ਜਿਮ ਟ੍ਰੇਨਰ ਦੀ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਮਾਮਲਾ ਹਰਿਆਣਾ ਦੇ ਮੇਵਾਤ ਦੇ ਨੂਹ ਖੇਤਰ ਦੇ ਅੱਟਾ ਪਿੰਡ ਵਿੱਚ ਪਲਾਈਵੁੱਡ ਫੈਕਟਰੀ ਨੇੜੇ ਵਾਪਰਿਆ ਹੈ। ਜਿਮ ਟ੍ਰੇਨਰ ਦੀ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਆਸਿਫ ਖਾਨ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 30 ਸਾਲਾ ਖਾਨ ਤੇ ਉਸਦੇ ਦੋ ਚਚੇਰੇ ਭਰਾਵਾਂ ਘੱਟੋ-ਘੱਟ 15 ਲੋਕਾਂ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਖਾਨ ਦੇ ਭਰਾ ਭੱਜਣ ਵਿੱਚ ਸਫ਼ਲ ਹੋ ਗਏ ਪਰ ਖਾਨ ਹਮਲਾਵਰਾਂ ਦੇ ਹੱਥੇ ਚੜ੍ਹ ਗਿਆ। ਇਸ ਮਗਰੋਂ ਖਾਨ ਨੂੰ ਸੋਹਣਾ ਦੇ ਬਾਹਰੀ ਇਲਾਕੇ ਵਿੱਚ ਲੈ ਜਾ ਕੇ ਬਦਮਾਸ਼ਾਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ।
ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਖਾਨ ਦਵਾਈਆਂ ਲੈਣ ਗਿਆ ਸੀ ਜਦੋਂ ਬਦਮਾਸ਼ਾਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਇਸ ਮਗਰੋਂ ਹਰਿਆਣਾ ਪੁਲਿਸ ਨੇ ਮੁਲਜ਼ਮਾਂ ਖਿਲਾਫ 302 ਦਾ ਪਰਚਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਵਿਚਾਲੇ ਪਹਿਲਾਂ ਦੀ ਆਪਸੀ ਰੰਜਿਸ਼ ਸੀ। ਦੋਸ਼ੀ ਪੱਖ ਦੇ ਅਨੁਸਾਰ ਆਸਿਫ ਨੇ ਕਈ ਸਾਲ ਪਹਿਲਾਂ ਸਕੂਲ ਦੇ ਇੱਕ ਸਮਾਗਮ ਵਿੱਚ ਲੜਕੀਆਂ ਦੇ ਕੱਪੜੇ ਬਦਲਣ ਦੀਆਂ ਫੋਟੋਆਂ ਲਈਆਂ ਸਨ। ਉਸ ਸਮੇਂ ਤੋਂ, ਦੋਵਾਂ ਧਿਰਾਂ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇੱਕ ਮਹੀਨਾ ਪਹਿਲਾਂ ਪਟਵਾਰੀ ਵੀ ਪਿੰਡ ਵਿੱਚ ਮਾਰਿਆ ਗਿਆ ਸੀ ਪਰ ਉਸਨੇ ਕਿਸੇ ਹੋਰ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਇਸ ਤੋਂ ਇਲਾਵਾ ਆਸਿਫ ਨੇ ਪਟਵਾਰੀ ਦੇ ਭਰਾ ਅਡਵਾਨੀ ਅਤੇ ਚਚੇਰਾ ਭਰਾ ‘ਤੇ ਵੀ ਹਮਲਾ ਕੀਤਾ।



