ਹਰਿਆਣਾ ਦੇ ਅੰਬਾਲਾ ਕੈਂਟ ‘ਚ ਵੱਡੀ ਵਾਰ.ਦਾਤ ਸਾਹਮਣੇ ਆਈ ਹੈ। ਇੱਥੇ ਖੜ੍ਹੀ ਗੱਡੀ ਵਿਚ ਸੂਟਕੇਸ ਬਰਾਮਦ ਹੋਇਆ। ਉਕਤ ਸੂਟਕੇਸ ਵਿਚ ਤਿੰਨ ਦਿਨਾਂ ਲਾਪਤਾ 13 ਸਾਲਾ ਵਿਦਿਆਰਥੀ ਦੀ ਲਾ.ਸ਼ ਮਿਲੀ। ਉਸ ਦੇ ਪਿਤਾ ਨੇ ਵੀਰਵਾਰ ਨੂੰ ਪਡਾਵ ਥਾਣੇ ‘ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਦੁਧਲਾ ਮੰਡੀ ਇਲਾਕੇ ‘ਚ ਇਕ ਸੂਟਕੇਸ ‘ਚੋਂ ਲੜਕੇ ਦੀ ਲਾ.ਸ਼ ਮਿਲੀ। ਇਹ ਸੂਟਕੇਸ ਉਥੇ ਖੜ੍ਹੀ ਹੌਂਡਾ ਸਿਟੀ ਗੱਡੀ (HR85F-1504) ਵਿੱਚੋਂ ਬਰਾਮਦ ਹੋਇਆ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਪਾੜਵਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੜਕਾ ਬੀਤੇ ਬੁੱਧਵਾਰ ਘਰੋਂ ਲਾਪਤਾ ਹੋ ਗਿਆ ਸੀ। ਲੜਕੇ ਦੀ ਪਛਾਣ ਗੌਰਵ ਪੁੱਤਰ ਦੇਵੀ ਸਹਾਏ ਵਜੋਂ ਹੋਈ ਹੈ।ਗੌਰਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ 4 ਭੈਣਾਂ ਹਨ। ਉਹ 9ਵੀਂ ਜਮਾਤ ਵਿੱਚ ਪੜ੍ਹਾਉਂਦਾ ਸੀ ਫਿਲਹਾਲ ਪੁਲਿਸ ਮਾਮਾਲੇ ਦੀ ਜਾਂਚ ਕਰ ਰਹੀ ਹੈ।
ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਗੱਡੀ ਅੱਜ ਸਵੇਰੇ 9 ਵਜੇ ਦੇ ਕਰੀਬ ਦੁਧਲਾ ਮੰਡੀ ‘ਚ ਖੜ੍ਹੀ ਮਿਲੀ। ਕਾਰ ‘ਚੋਂ ਬਦਬੂ ਆ ਰਹੀ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਦੀ ਡਿੱਗੀ ਵਿੱਚੋਂ ਇੱਕ ਸੂਟਕੇਸ ਮਿਲਿਆ। ਇਸ ਸੂਟਕੇਸ ਵਿਚੋਂ ਭਿਆਨਕ ਬਦਬੂ ਆ ਰਹੀ ਸੀ। ਜਦੋਂ ਖੋਲ੍ਹਿਆ ਤਾਂ ਸਾਰਿਆਂ ਦੇ ਲਾਸ਼ ਵੇਖ ਹੋਸ਼ ਉਡ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪਡਾਵ ਥਾਣਾ ਇੰਚਾਰਜ ਦਲੀਪ ਕੁਮਾਰ, ਡੀਐਸਪੀ ਰਜਤ ਗੁਲੀਆ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਗੱਡੀ ਵਿਚੋਂ ਇੱਕ ਡਾਇਰੀ, ਵੱਖ-ਵੱਖ ਬੈਂਕਾਂ ਦੀਆਂ ਪਾਸਬੁੱਕਾਂ, ਪਾਣੀ ਦੀਆਂ ਬੋਤਲਾਂ, ਕੱਚ ਦੇ ਗਲਾਸ, ਐਨਕਾਂ ਅਤੇ ਹੋਰ ਸ਼ੱਕੀ ਸਾਮਾਨ ਬਰਾਮਦ ਕੀਤਾ ਹੈ।
ਖੜ੍ਹੀ ਗੱਡੀ ਵਿਚੋਂ ਆ ਰਹੀ ਸੀ ਬਦਬੂ, ਤਲਾਸ਼ੀ ਲਈ ਤਾਂ ਸੂਟਕੇਸ ‘ਚੋਂ ਵਿਦਿਆਰਥੀ ਦੀ ਮਿਲੀ ਲਾ.ਸ਼, ਕੱਢੀ.ਆਂ ਹੋਈਆਂ ਸੀ ਅੱਖਾਂ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ
ਹਰਿਆਣਾ ਦੇ ਅੰਬਾਲਾ ਕੈਂਟ ‘ਚ ਵੱਡੀ ਵਾਰ.ਦਾਤ ਸਾਹਮਣੇ ਆਈ ਹੈ। ਇੱਥੇ ਖੜ੍ਹੀ ਗੱਡੀ ਵਿਚ ਸੂਟਕੇਸ ਬਰਾਮਦ ਹੋਇਆ। ਉਕਤ ਸੂਟਕੇਸ ਵਿਚ ਤਿੰਨ ਦਿਨਾਂ ਲਾਪਤਾ 13 ਸਾਲਾ…
