ਕਰਨਾਲ (ਇੰਟ.)- ਸਰਕਾਰ ਦੇ 2500 ਦਿਨ ਪੂਰੇ ਹੋ ਚੁੱਕੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਚ ਆਪਣੀ ਸਰਕਾਰ ਦਾ ਲੇਖਾਜੋਖਾ ਪੇਸ਼ ਕੀਤਾ। ਉਥੇ ਹੀ ਪ੍ਰੈੱਸ ਕਲੱਬ ਵਿਚ ਸੀ.ਐੱਮ. ਦੀ ਪ੍ਰੈੱਸ ਵਾਰਤਾ ਅਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਆਸ-ਪਾਸ ਦਾ ਖੇਤਰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
Read more- ਭਾਰਤ ਵਿਚ ਕੋਰੋਨਾ ਦੇ ਬੀਤੇ 24 ਘੰਟਿਆਂ ਵਿਚ ਆਏ 42 ਹਜ਼ਾਰ ਮਾਮਲੇ, 380 ਦੀ ਗਈ ਜਾਨ
ਕਿਸਾਨਾਂ ਨੇ ਇਸ ਦੌਰਾਨ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੀ.ਐੱਮ. ਨੇ ਕਰਨਾਲ ਵਿਚ ਕਿਸਾਨਾਂ ‘ਤੇ ਲਾਠੀਚਾਰਜ ਦੇ ਬਾਰੇ ਵਿਚ ਕਿਹਾ ਕਿ ਕਰਨਾਲ ਐੱਸ.ਡੀ.ਐੱਮ. ਦੇ ਸ਼ਬਦਾਂ ਦੀ ਚੋਣ ਠੀਕ ਨਹੀਂ ਸੀ। ਜੋ ਸ਼ਬਦ ਐੱਸ.ਡੀ.ਐੱਮ. ਵਲੋਂ ਕਹੇ ਗਏ, ਉਹ ਨਹੀਂ ਬੋਲਣੇ ਚਾਹੀਦੇ ਸਨ। ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦਾ ਫਰਜ਼ ਸੀ। ਡੀ.ਜੀ.ਪੀ. ਅਤੇ ਪ੍ਰਸ਼ਾਸਨ ਆਪਣੀ ਰਿਪੋਰਟ ਤਿਆਰ ਕਰ ਰਹੇ ਹਨ। ਰਿਪੋਰਟ ਦੇ ਆਧਾਰ ‘ਤੇ ਅਗਲਾ ਕਦਮ ਚੁੱਕਿਆ ਜਾਵੇਗਾ। ਤੁਸੀਂ ਵੀ ਸੁਣੋ ਕੀ ਕਹਿ ਰਹੇ ਹਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ।



