ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਲੋਕਸਭਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਲੇਰਕੋਟਲਾ ‘ਚ ਹੋਈ ਬੇਅਦਬੀ ‘ਤੇ ਦੁੱਖ ਜ਼ਾਹਿਰ ਕੀਤਾ | ਤੇ ਕਿਹਾ ਕਿ ਪੰਜਾਬ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ‘ਚ ਫ਼ੇਲ੍ਹ ਸਾਬਿਤ ਹੋਈ ਐ |
ਉਹਨਾਂ ਆਪ ਉਮੀਦਵਾਰ ਬਲਜਿੰਦਰ ਕੌਰ ‘ਤੇ ਹੋਏ ਹਮਲੇ ਲਈ ਕਾਨੂੰਨ ਵਿਵਸਥਾ ਨੂੰ ਕਟਿਹਰੇ ‘ਚ ਖੜਾ ਕੀਥਾ | ਹਰਸਿਮਰਤ ਬਾਦਲ ਬੁਢਲਾਢਾ ਵਿਧਾਨਸਭਾ ਹਲਕਾ ਦੇ ਦਰਜਨਾਂ ਪਿੰਡਾਂ ‘ਚ ਚੋਣ ਪ੍ਰਾਚਰ ਲਈ ਪਹੁੰਚੇ ਸਨ |
Watch Video
