ਸਿੱਧੂ ਮੂਸੇਵਾਲਾ ਕਤਲਕਾਂਡ ‘ਤੇ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ-‘ਪੰਜਾਬ ਸਰਕਾਰ ਲਏਗੀ ਬਦਲਾ’

ਸੰਗਰੂਰ- ਪੰਜਾਬ ਵਿਚ ਜਿੱਥੇ ਇਕ ਪਾਸੇ ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਦੀ ਵੋਟਿੰਗ ਜਾਰੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ…

ਸੰਗਰੂਰ- ਪੰਜਾਬ ਵਿਚ ਜਿੱਥੇ ਇਕ ਪਾਸੇ ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਦੀ ਵੋਟਿੰਗ ਜਾਰੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਵੇਗੀ।

Also Read: ਮੁਸਾਫ਼ਰ ਕਿਰਪਾ ਕਰਕੇ ਧਿਆਨ ਦੇਣ! PUNBUS-PRTC ਮੁਲਾਜ਼ਮ ਅੱਜ ਕਰਨਗੇ ਚੱਕਾ ਜਾਮ

 

ਲਿਵਿੰਗ ਇੰਡੀਆ ਨਿਊਜ਼ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿੱਧੂ ਮੂਸੇਵਾਲਾ ਪੰਜਾਬ ਦੇ ਲੋਕਾਂ ਵਿਚ ਬਹੁਤ ਮਸ਼ਹੂਰ ਤੇ ਲੋਕਾਂ ਦਾ ਪਿਆਰਾ ਸੀ। ਪੰਜਾਬ ਦੇ ਲੋਕਾਂ ਦੇ ਦਿਨਾਂ ਵਿਚ ਉਨ੍ਹਾਂ ਲਈ ਬਹੁਤ ਪਿਆਰ ਸੀ। ਉਨ੍ਹਾਂ ਦੀ ਮੌਤ ਦਾ ਬਦਲਾ ਪੰਜਾਬ ਸਰਕਾਰ ਲਵੇਗੀ। ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗੀ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।

Also Read: SYL ਵਿਵਾਦ ‘ਤੇ ਮੂਸੇਵਾਲਾ ਦਾ ਗੀਤ: ਅੱਜ ਸ਼ਾਮ 6 ਵਜੇ ਅਧਿਕਾਰਤ ਯੂਟਿਊਬ ਚੈਨਲ ‘ਤੇ ਹੋਵੇਗਾ ਰਿਲੀਜ਼

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਕਾਨੂੰਨ ਤੇ ਕਾਨੂੰਨੀ ਮਸ਼ੀਨਰੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਮਾਮਲੇ ਨਾਲ ਸਬੰਧਿਤ ਲੋਕ ਜਿੱਥੇ ਵੀ ਮਿਲ ਰਹੇ ਹੋਣ ਚਾਹੇ ਹਰਿਆਣਾ, ਰਾਜਸਥਾਨ ਜਾਂ ਗੁਜਰਾਤ, ਸਾਡੀ ਪੁਲਿਸ ਨੂੰ ਉਨ੍ਹਾਂ ਨੂੰ ਫੜ ਰਹੀ ਹੈ।

Leave a Reply

Your email address will not be published. Required fields are marked *