ਜਲਾਲਾਬਾਦ : ਹਲਕਾ ਜਲਾਲਾਬਾਦ (Jalalabad) ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ (Shiromani Akali Dal and BSP) ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ (Candidate Sukhbir Singh Badal) ਦੀ ਧੀ ਹਰਕੀਰਤ ਕੌਰ ਬਾਦਲ (Harkirat Kaur Badal) ਨੇ ਪਹਿਲੀ ਵਾਰ ਸਿਆਸਤ ਵਿਚ ਸ਼ਾਮਿਲ ਹੁੰਦੇ ਹੋਏ ਆਪਣੇ ਪਿਤਾ ਲਈ ਵਾਰਡਾਂ ਵਿਚ ਪ੍ਰਚਾਰ ਕੀਤਾ। ਅੱਜ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀਆਂ ਵਰਕਰ ਔਰਤਾਂ ਦੇ ਨਾਲ ਵਾਰਡ ਨੰ. 8 ਵਿਚ ਘਰ-ਘਰ ਜਾ ਕੇ ਆਪਣੇ ਪਿਤਾ ਸੁਖਬੀਰ ਬਾਦਲ (Sukhbir Badal) ਲਈ ਵੋਟਾਂ ਮੰਗੀਆ ਗਈਆ। Also Read : ਨਵਾਂਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਸ਼ਕਾਤੀ ਪ੍ਰਦਰਸ਼ਨ
ਵਾਰਡ ਵਾਸੀ ਔਰਤਾਂ ਵਲ਼ੋਂ ਉਨ੍ਹਾਂ ਨੂੰ ਬਹੁਤ ਹੀ ਪਿਆਰ ਦਿੱਤਾ ਗਿਆ ਅਤੇ ਕਾਫੀ ਖ਼ੁਸ਼ੀ ਮਹਿਸੂਸ ਕੀਤੀ । ਇਸ ਮੌਕੇ ਗੱਲਬਾਤ ਕਰਦੇ ਹੋਏ ਬੀਬਾ ਹਰਕੀਰਤ ਕੌਰ ਬਾਦਲ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਜਲਾਲਾਬਾਦ ਵਾਸੀਆਂ ਨਾਲ ਬਹੁਤ ਹੀ ਪਿਆਰ ਹੈ। ਉਹ ਹਮੇਸ਼ਾ ਕਹਿੰਦੇ ਹਨ ਕਿ ਜਲਾਲਾਬਾਦ ਮੇਰਾ ਪਰਿਵਾਰ ਹੈ ਅਤੇ ਮੇਰਾ ਹਲਕਾ ਹੈ। ਇਸ ਦੌਰਾਨ ਬੀਬਾ ਹਰਕੀਰਤ ਕੌਰ ਬਾਦਲ ਨੇ ਕਿਹਾ ਕਿ ਉਹ ਜਲਾਲਾਬਾਦ ਦੀ ਧੀ ਹੈ। ਪਿਤਾ ਲਈ ਚੋਣ ਪ੍ਰਚਾਰ ਕਰਨ ਨਿਕਲੀ ਹਰਕੀਰਤ ਕੌਰ ਬਾਦਲ ਨੂੰ ਬਜ਼ੁਰਗ ਔਰਤ ਵਲੋਂ ਗਲ ਲਗਾਇਆ ਗਿਆ, ਜਿਸ ‘ਤੇ ਬੀਬਾ ਹਰਕੀਰਤ ਕੌਰ ਬਾਦਲ ਨੇ ਉਨ੍ਹਾਂ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ।




