ਯੁਕਰੇਨ ‘ਚ ਫਸੇ ਹਰਜੋਤ ਸਿੰਘ ਨੇ ਮੰਗੀ ਮਦਦ, ਜੰਗ ‘ਚ ਲੱਗੀ ਗੋਲੀ

ਅੰਮ੍ਰਿਤਸਰ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਛਿੜੀ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ  (Indian students) ਸੁਰੱਖਿਅਤ ਨਹੀਂ ਹੈ। ਪੰਜਾਬ ਦੇ ਹਰਜੋਤ ਸਿੰਘ (Harjot…

ਅੰਮ੍ਰਿਤਸਰ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਛਿੜੀ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ  (Indian students) ਸੁਰੱਖਿਅਤ ਨਹੀਂ ਹੈ। ਪੰਜਾਬ ਦੇ ਹਰਜੋਤ ਸਿੰਘ (Harjot Singh) ਨੂੰ ਗੋਲੀ ਲੱਗ ਗਈ ਹੈ। ਉਹ ਕਾਰ ਤੋਂ ਲਵੀਵ ਸਿਟੀ (Lviv City) ਵੱਲ ਜਾ ਰਿਹਾ ਸੀ। ਫਿਲਹਾਲ ਹਰਜੋਤ ਨੂੰ ਇਸ ਵੇਲੇ ਕੀਵ ਦੇ ਹਸਪਤਾਲ (Kyiv Hospital) ਵਿਚ ਦਾਖਲ ਕੀਤਾ ਗਿਆ ਹੈ, ਪਰ ਹਸਪਤਾਲ ਤੋਂ ਹਰਜੋਤ ਨੇ ਭਾਰਤ ਸਰਕਾਰ ਨੂੰ ਟਵੀਟ (Tweet) ਕਰਕੇ ਮਦਦ ਮੰਗੀ ਹੈ। Also Read : ਵਿਰਾਟ ਕੋਹਲੀ ਦੇ 100ਵੇਂ ਟੈਸਟ ਵਿਚ ਰਾਹੁਲ ਦ੍ਰਵਿਡ ਨੇ ਦਿੱਤਾ ਸਨਮਾਨ, ਹੌਸਲਾ ਵਧਾਉਣ ਪਹੁੰਚੀ ਅਨੁਸ਼ਕਾ

Russia-Ukraine war | Today's latest from Al Jazeera
ਮਿਲੀ ਜਾਣਕਾਰੀ ਮੁਤਾਬਕ ਹਰਜੋਤ ਸਿੰਘ ਯੁਕਰੇਨ ਦੇ ਵੈਸਟਰਨ ਬਾਰਡਰ ਵੱਲ ਜਾ ਰਿਹਾ ਸੀ ਤਾਂ ਜੋ ਭਾਰਤ ਵਿਚ ਵਾਪਸੀ ਕਰ ਸਕੇ। ਅਜੇ ਉਹ ਲਵੀਵ ਸਿਟੀ ਦੇ ਰਸਤੇ ਵਿਚ ਹੀ ਸੀ ਕਿ ਇਸੇ ਦੌਰਾਨ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਇਕ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਕੀਵ ਸਿਟੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਪਰ ਹਰਜੋਤ ਨੇ ਭਾਰਤੀ ਸਫਾਰਤਖਾਨੇ ਤੋਂ ਮਦਦ ਦੀ ਅਪੀਲ ਕੀਤੀ ਹੈ। Also Read : ਇੰਤਜ਼ਾਰ ਦੀਆਂ ਘੜੀਆਂ ਖਤਮ, ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਕੇਜੀਐੱਫ-2

Ukraine conflict: UK intelligence fears 'bloody and brutal' war - BBC News
ਹਰਜੋਤ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਉਹ ਯੁਕਰੇਨ ਵੱਚ ਫੱਸ ਗਿਆ ਹੈ। ਉਹ ਲਵੀਵ ਸਿਟੀ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਸ ‘ਤੇ ਹਮਲਾ ਹੋ ਗਿਆ। ਉਸ ਨੂੰ ਗੋਲੀ ਲੱਗੀ। ਇਕ ਐਂਬੂਲੈਂਸ ਉਸ ਨੂੰ ਕੀਵ ਦੇ ਹਸਪਤਾਲ ਲੈ ਕੇ ਆਈ ਹੈ। ਉਹ ਭਾਰਤੀ ਸਫਾਰਤਖਾਨੇ ਤੋਂ 20 ਮਿੰਟ ਦੀ ਦੂਰੀ ‘ਤੇ ਹੈ। ਉਸ ਨੂੰ ਇਥੋਂ ਬਾਹਰ ਕੱਢਣ ਵਿਚ ਮਦਦ ਕੀਤੀ ਜਾਵੇ। 

Leave a Reply

Your email address will not be published. Required fields are marked *