ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਭਾਰਤ ਲਈ ਮਾਸਟ ਵਾਂਟਡ ਅੱਤਵਾਦੀ ਅਤੇ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੇ ਕੋਰਟ ਨੇ ਟੈਰਰ ਫੰਡਿਗ ਦੇ ਦੋਸ਼ ਵਿਚ ਸਜ਼ਾ ਸੁਣਾਈ ਹੈ। ਅਦਾਲਤ ਦੁਆਰਾ ਅੱਤਵਾਦੀ ਹਾਫਿਜ਼ ਸਈਦ ਨੂੰ 5 ਸਾਲਾਂ ਕੈਦ ਦੀ ਸਜਾ ਸੁਣਾਈ ਗਈ ਹੈ।
ਦਰਅਸਲ ਅੱਤਵਾਦ ਰੋਕੂ ਵਿਭਾਗ(ਸੀਟੀਡੀ) ਦੀ ਲਾਹੌਰ ਅਤੇ ਗੁਜਰਾਂਵਾਲਾ ਸ਼ਾਖਾਵਾਂ ਵੱਲੋ ਹਾਫੀਜ਼ ਸਈਦ ਦੇ ਵਿਰੁੱਧ ਟੈਰਰ ਫੰਡਿਗ ਦੇ ਮਾਮਲੇ ਦਰਜ ਕੀਤੇ ਗਏ ਸਨ। ਸੀਟੀਡੀ ਦੇ ਗੁਜਰਾਂਵਾਲਾ ਚੈਪਟਰ ਵੱਲੋਂ ਦਾਖਲ ਕੀਤੇ ਗਏ ਮਾਮਲਿਆਂ ਦੀ ਸ਼ੁਰੂ ਵਿਚ ਗੁਜਰਾਂਵਾਲਾ ਏਟੀਐਸ ਵਿਚ ਸੁਣਵਾਈ ਹੋਈ ਪਰ ਲਾਹੌਰ ਹਾਈ ਕੋਰਟ ਦੇ ਹੁਕਮਾਂ ਨਾਲ ਇਸ ਨੂੰ ਲਾਹੌਰ ਸ਼ਿਫਟ ਕਰ ਦਿੱਤਾ ਗਿਆ। ਦੋਣਾਂ ਮਾਮਲਿਆਂ ਦੀ ਸੁਣਵਾਈ ਸਮੇਂ ਕੋਰਟ ਨੇ 23 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ। ਪਿਛਲੇ ਹਫ਼ਤੇ ਲਾਹੌਰ ਦੀ ਅੱਤਵਾਦੀ ਰੋਕੂ ਅਦਾਲਤ ਨੇ ਜਮਾਤ-ਉਦ-ਦਾਅਵਾ ਦੇ ਮੁੱਖੀ ਹਾਫਿਜ ਸਈਦ ਦੇ ਵਿਰੁੱਧ ਅੱਤਵਾਦੀ ਫੰਡਿਗ ਨਾਲ ਜੁੜੇ ਦੋ ਮਾਮਲਿਆਂ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਵਿਚ ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆ ਅੱਤਵਾਦੀ ਹਾਫਿਜ ਸਈਦ ਨੂੰ ਪੰਜ ਸਾਲਾਂ ਲਈ ਜੇਲ੍ਹ ਦੀ ਸਲਾਖਾਂ ਪਿੱਛੇ ਭੇਜਣ ਦਾ ਹੁਕਮ ਦਿੱਤਾ ਹੈ ਨਾਲ ਹੀ ਕੋਰਟ ਨੇ ਦੋਵਾਂ ਕੇਸਾਂ ਵਿਚ 15-15 ਹਜ਼ਾਰ ਦਾ ਜ਼ੁਰਮਾਨਾਂ ਲਗਾਇਆ ਹੈ।
ਦੱਸ ਦਈਏ ਕਿ ਸੀਟੀਡੀ ਦੁਆਰਾ ਜੇਯੂਡੀ ਮੁੱਖੀ ਨੂੰ ਪਿਛਲੇ ਸਾਲ ਜੁਲਾਈ ਵਿਚ ਹਿਰਾਸਤ ‘ਚ ਲੈ ਲਿਆ ਗਿਆ ਸੀ। ਗਿਰਫਤਾਰ ਕਰਨ ਤੋਂ ਪਹਿਲਾਂ ਉਸ ਦੇ ਸੰਗਠਨ ਜੇਯੂਡੀ ਦੇ ਆਗੂਆਂ ਵਿਰੁੱਧ 23 ਐਫਆਈਐਰ ਸੀਟੀਡੀ ਪੁਲਿਸ ਸਟੇਸ਼ਨ ਲਾਹੌਰ, ਗੁਜਰਾਂਵਾਲਾ, ਮੁਲਤਾਨ, ਫੈਸਲਾਬਾਦ ਅਤੇ ਸਰਗੋਧਾ ਵਿਚ ਜੁਲਾਈ 2019 ‘ਚ ਦਰਜ ਕੀਤੀਆ ਗਈਆਂ ਸਨ। ਇਨ੍ਹਾਂ ਵਿਚ ਇਕ ਹੋਰ ਮੁੱਖ ਅੱਤਵਾਦੀ ਅਬਦੁੱਲ ਰਹਿਮਾਨ ਮੱਕੀ ਸ਼ਾਮਲ ਸੀ।

